ਸਾਊਥ ਏਸ਼ੀਅਨ ਕਨੇਡੀਅਨ ਐਸੋਸੀਏਸ਼ਨ ਦੇ ਮੈਂਬਰਾਂ ਦਾ ਜਨਮ ਦਿਨ ਮਨਾਇਆ

ਕੈਲਗਰੀ(ਨੈਸ਼ਨਲ ਬਿਊਰੋ)-ਸਾਊਥ ਏਸ਼ੀਅਨ ਕਨੇਡੀਅਨ ਐਸੋਸੀਏਸ਼ਨ ਦੇ ਬਾਨੀ ਹਰਮਿੰਦਰ ਸਿੰਘ ਪਲਾਹਾ ਜੀ ਦੀ ਚਲਾਈ ਪਿਰਤ (ਰੀਤ) ਨੂੰ ਚਾਲੂ ਰਖਦਿਆਂ ਸਾਕਾ ਦੇ ਮੈਂਬਰਾਂ ਦਾ ਜਨਮ ਦਿਨ ਮਨਾਇਆ ਗਿਆ। ਕਈ ਸਾਲਾਂ ਤੋਂ ਚਲੀ ਆਉਂਦੀ ਰੀਤ ਮੁਤਾਬਕ ਜਿਹਨਾਂ ਮੈਂਬਰਾਂ ਦੇ ਜਨਮ ਦਿਨ ਇਕੋ ਮਹੀਨੇ ਵਿੱਚ ਆਉਂਦੇ ਹਨ, ਸਾਰਿਆਂ ਦੇ ਇਕੱਠ ਹੀ ਮਨਾਏ ਜਾਂਦੇ ਹਨ। ਸਾਂਝੀਆਂ ਖੁਸ਼ੀਆਂ ਮਨਾਉਣ ਨਾਲ ਮਨ ਵਿੱਚ ਹੋਰ ਹੀ ਚਾਅ ਹੁੰਦਾ ਹੈ। ਘਰ ਵਿੱਚ ਬੇਸ਼ਕ ਜਨਮ ਦਿਨ ਮਨਾਇਆ ਜਾਂਦਾ ਹੋਵੇਗਾ। ਪਰ ਜਦੋਂ ਹਮ-ਉਮਰ ਭੈਣ-ਭਰਾ ਇਕੱਠੇ ਹੁੰਦੇ ਹਨ ਤਾਂ ਚਿਹਰਿਆਂ ਤੇ ਅਨੋਖੀ ਹੀ ਰੌਣਕ ਆ ਜਾਂਦੀ ਹੈ। ਜੁਲਾਈ ਅਗਸਤ ਦੇ ਜਨਮ ਦਿਨ 12 ਸਤੰਬਰ 2021 ਨੂੰ ਪ੍ਰਧਾਨ ਸੈਮ ਸਹੋਤਾ ਦੀ ਦੇਖ-ਰੇਖ ਵਿੱਚ ਸਾਕਾ ਦੇ ਦਫ਼ਤਰ ਵਿੱਚ ਮਨਾਇਆ ਗਿਆ। ਸਤੰਬਰ ਮਹੀਨੇ ਵਾਲਿਆਂ ਦਾ 2 ਅਕਤੂਬਰ ਨੂੰ ਕੇਕ ਕੱਟ ਕੇ ਮਨਾਇਆ ਗਿਆ।
ਜਗਦੀਸ਼ ਸਰੋਆ ਨੇ ਭੈਣ-ਭਰਾ ਦੇ ਪਿਆਰ ਦਾ ਗੀਤ ਗਾਇਆ। ਸਰਪਾਲ ਕੌਰ ਨੇ ਆਪਣੀ ਲਿਖੀ ਰਚਨਾ ਸੁਣਾਈ।ਸੁਰਿੰਦਰ ਕੌਰ ਸੰਧੂ, ਸੁਰਿੰਦਰ ਕੌਰ ਬੈਨੀਪਾਲ ਅਤੇ ਜਰਨੈਲ ਤੱਗੜ ਨੇ ਵੀ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਗੁਰਤੇਜ ਕੌਰ ਸਿੱਧੂ ਨੇ ਜੀਜੇ ਤੋਂ ਲੈ ਕੇ ਫੁੱਫੜ ਤੱਕ ਦਾ ਸਫ਼ਰ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ। ਲਲਿਤਾ ਜੀ ਨੇ ਸ਼ੂਗਰ ਦੀ ਬਿਮਾਰੀ ਬਾਰੇ ਅਤੇ ਸਿਹਤ ਨੂੰ ਤੰਦਰੁਸਤ ਰਖਣ ਵਾਸਤੇ ਖਾਣੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਐਗਜ਼ੈਕਟਿਵ ਦੇ ਕਾਫ਼ੀ ਮੈਂਬਰ ਹਾਜ਼ਰ ਸਨ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕਾਂ ਦਾ ਖਿਆਲ ਰਖਿਆ ਜਾਂਦਾ ਹੈ। ਜਿਹਨਾਂ ਮੈਂਬਰਾਂ ਦੇ ਦੋਵੇਂ ਟੀਕੇ ਲਗੇ ਹੋਏ ਸੀ ਉਹੀ ਸ਼ਾਮਲ ਹੋ ਸਕਦੇ ਸਨ। ਕਰੋਨਾ ਲਾਕ-ਡਾਊਨ ਖਤਮ ਹੋਣ ਤੋਂ ਬਾਦ ਹੀ ੁਮਿਲਣਾ ਜੁਲਣਾ ਸ਼ੁਰੂ ਹੋਇਆ ਹੈ। ਸਾਰੇ ਮੈਂਬਰ ਬਹੁਤ ਖੁਸ਼ ਸਨ। ਹੁਣ ਠੰਡ ਦੇ ਮਹੀਨੇ ਆ ਰਹੇ ਹਨ ਅਤੇ ਅਗਲੇ ਚਾਰ ਪੰਜ ਮਹੀਨੇ ਅੰਦਰ ਹੀ ਰਹਿਣਾ ਪਿਆ ਕਰਨਾ ਹੈ। ਸੀਨੀਅਰ ਵਾਈਸ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਜਨਮ ਦਿਨ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਜਨਰਲ ਸਕੱਤਰ ਗੁਰਮੇਲ ਸਿੰਘ ਸੰਧੂ ਨੇ ਸਟੇਜ ਦੀ ਡਿਊਟੀ ਨਿਭਾਈ।

Leave a Reply

Your email address will not be published. Required fields are marked *