ਕੈਲਗਰੀ ‘ਚ ਬਣੇਗਾ ਨਵਾਂ ਗੁਰੂ ਘਰ

ਕੈਲਗਰੀ ‘ਚ ਬਣੇਗਾ ਨਵਾਂ ਗੁਰੂ ਘਰ
ਕੈਲਗਰੀ 24 ਅਕਤੂਬਰ (ਪ.ਨ. ਟੀਮ)- ਅਲਬਰਟਾ ਦੇ ਸ਼ਹਿਰ ਕੈਲਗਰੀ ਵਿਖੇ ਇੱਕ ਨਵੇਂ ਗੁਰੁੂ ਘਰ ਦੀ ਸਥਾਪਨਾ ਦੀ ਪ੍ਰਕਿਿਰਆ ਸ਼ੁਰੂ ਹੋ ਗਈ ਹੈ। ਇਸ ਨਵੇਂ ਗੁਰਦਾਆਰੇ ਦੀ ਉਸਾਰੀ ਦਾ ਕਦਮ ਗੁਰੂ ਦੇ ਸ਼ਰਧਾਲੂਆਂ ਦੀ ਕੈਲਗਰੀ ‘ਚ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਚੁੱਕਿਆ ਗਿਆ ਹੈ। ਇਸ ਗੁਰੂ ਦੀ ਸਥਾਪਤੀ ਨਾਲ ਵੱਡੀ ਗਿਣਤੀ ‘ਚ ਸ਼ਰਧਾਲੂ ਇੱਕੋ ਥਾਂ ਧਾਰਮਿਕ ਤੇ ਸਮਾਜਿਕ ਸਮਾਗਮਾਂ ‘ਚ ਸ਼ਿਰਕਤ ਕਰ ਸਕਦੇ ਹਨ। ਕੈਲਗਰੀ ਦੇ ਨਾਰਥਈਸਟ ਇਲਾਕੇ ‘ਚ ਦਸ਼ਮੇਸ਼ ਕਲਚਰ ਸੈਂਟਰ ਦੀ ਅਗਵਾਈ ‘ਚ ਸੰਗਤਾਂ ਵੱਲੋਂ ਉਸਾਰਿਆ ਜਾਵੇਗਾ। ਇਹ ਮੌਜੂਦਾ ਗੁਰੂ ਘਰ (ਮਾਰਟੀਂਡੇਲ) ਦੇ ਉੱਤਰ ਵੱਲ 6.5 ਕਿਲੋਮੀਟਰ ਦੂਰੀ ‘ਤੇ ਹੋਵੇਗਾ। ਨਵਾਂ ਗੁਰੂ ਘਰ ਸਕਾਈਵਿਊ ਰਾਂਚ ਦੇ ਪੱਛਮ ਵੱਲ ਨਵੇਂ ਸਥਾਪਤ ਕੀਤੇ ਜਾ ਰਹੇ ਕਾਰੋਬਾਰੀ ਪਾਰਕ ਦੀ 36 ਸਟਰੀਟ ਤੇ 124 ਐਵਨਿਊ ਐਨ.ਈ. ‘ਚ ਸਥਿਤ ਹੋਵੇਗਾ। ਦਸ਼ਮੇਸ਼ ਕਰਲਚਰ ਸੈਂਟਰ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਨਵਾਂ ਗੁਰੂ ਘਰ ਪੂਰੀ ਤਰ੍ਹਾਂ ਸਿੱਖ ਇਮਾਰਤਸਾਜ਼ੀ ਨੂੰ ਧਿਆਨ ‘ਚ ਰੱਖ ਕੇ ਉਸਾਰਿਆ ਜਾਵੇਗਾ।

Leave a Reply

Your email address will not be published.