ਮਹਾਰਾਸ਼ਟਰ ‘ਚ 26 ਨਕਸਲੀ ਮਾਰੇ ਗਏ, ਇਨਾਮੀ ਨਕਸਲੀ ਤੇਲਤੁੰਬੜੇ ਵੀ ਸ਼ਾਮਲ
ਮਹਾਰਾਸ਼ਟਰ ‘ਚ 26 ਨਕਸਲੀ ਮਾਰੇ ਗਏ
ਇਨਾਮੀ ਨਕਸਲੀ ਤੇਲਤੁੰਬੜੇ ਵੀ ਸ਼ਾਮਲ
ਮੁੰਬਈ, 14 ਨਵੰਬਰ (ਪ.ਨ. ਟੀਮ)- ਮਹਾਂਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਪੁਲੀਸ ਨਾਲ ਮੁਕਾਬਲੇ ਵਿੱਚ 26 ਨਕਸਲੀ ਮਾਰੇ ਗਏ ਹਨ, ਜਿੰਨ੍ਹਾਂ ‘ਚ ਮਾਓਵਾਦੀ ਆਗੂ ਮਿਿਲੰਦ ਤੇਲਤੁੰਬੜੇ ਵੀ ਸ਼ਾਮਲ ਹੈ। ਉਸ ’ਤੇ 50 ਲੱਖ ਦਾ ਇਨਾਮ ਰੱਖਿਆ ਹੋਇਆ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਸੀ-60 ਪੁਲੀਸ ਕਮਾਂਡੋ ਟੀਮ ਨੇ ਕੋਰਚੀ ਦੇ ਮਾਰਦਿਨਟੋਲਾ ਜੰਗਲੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ ਤੋਂ ਬਾਅਦ ਸੀ-60 ਕਮਾਂਡੋਜ਼ ਨੇ ਮੌਕੇ ਤੋਂ 26 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿੱਚ ਤੇਲਤੁੰਬੜੇ ਵੀ ਮਾਰਿਆ ਗਿਆ। ਉਹ ਭੀਮਾਕਰੋਰੇਗਾਉਂਂ ਮਾਓਵਾਦੀ ਮਾਮਲੇ ’ਚ ਮੁਲਜ਼ਮ ਸੀ।