ਸੋਨੂ ਸੂਦ ਪੰਜਾਬ ਦੀ ਸਿਆਸਤ ’ਚ ਨਹੀਂ ਆਵੇਗੀ, ਸੋਨੂ ਦੀ ਭੈਣ ਮਾਲਵਿਕਾ ਆਵੇਗੀ ਰਾਜਨੀਤੀ ‘ਚ

ਸੋਨੂ ਸੂਦ ਪੰਜਾਬ ਦੀ ਸਿਆਸਤ ’ਚ ਨਹੀਂ ਆਵੇਗੀ,
ਸੋਨੂ ਦੀ ਭੈਣ ਮਾਲਵਿਕਾ ਆਵੇਗੀ ਰਾਜਨੀਤੀ ‘ਚ
ਚੰਡੀਗੜ੍ਹ, 14 ਨਵੰਬਰ (ਪ.ਨ. ਟੀਮ)- ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਨੇ ਕਿਹਾ ਹੈ ਕਿ ਉਸ ਦੀ ਭੈਣ ਮਾਲਵਿਕਾ ਰਾਜਨੀਤੀ ਵਿੱਚ ਆ ਰਹੀ ਹੈ ਪਰ ਉਨ੍ਹਾਂ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਸੂਦ ਵੱਲੋਂ ਆਪਣੀ ਭੈਣ ਦੇ ਰਾਜਨੀਤੀ ਵਿੱਚ ਆਉਣ ਦੇ ਐਲਾਨ ਤੋਂ ਬਾਅਦ ਸਾਫ਼ ਲੱਗ ਰਿਹਾ ਹੈ ਮਾਲਵਿਕਾ ਮੋਗਾ ਤੋਂ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਮੋਗਾ ਜ਼ਿਲੇ ਦੇ ਰਹਿਣ ਵਾਲੇ ਸੂਦ ਨੇ ਕਿਹਾ ਕਿ ਉਸ ਦੀ ਭੈਣ ਨੇ ਪਿਛਲੇ ਸਮੇਂ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ। ਸੂਦ ਨੇ ਕਿਹਾ ਕਿ ਉਹ ਅੱਜ ਅਧਿਕਾਰਤ ਤੌਰ ‘ਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਮਾਲਵਿਕਾ ਜ਼ਰੂਰ ਪੰਜਾਬ ਦੀ ਸੇਵਾ ਲਈ ਆਵੇਗੀ। ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ ’ਤੇ ਸੂਦ ਨੇ ਕਿਹਾ ਕਿ ਇਸ ਸਬੰਧ ਵਿੱਚ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

Leave a Reply

Your email address will not be published. Required fields are marked *