ਟੀ-20 ਕ੍ਰਿਕਟ ‘ਚ ਆਸਟਰੇਲੀਆ ਬਣਿਆ ਜੱਗ ਜੇਤੂ, ਨਿਊਜ਼ੀਲੈਂਡ ਦਾ ਸੁਪਨਾ ਟੁੱਟਿਆ

ਟੀ-20 ਕ੍ਰਿਕਟ ‘ਚ ਆਸਟਰੇਲੀਆ ਬਣਿਆ ਜੱਗ ਜੇਤੂ,
ਨਿਊਜ਼ੀਲੈਂਡ ਦਾ ਸੁਪਨਾ ਟੁੱਟਿਆ
ਦੁਬਈ, 14 ਨਵੰਬਰ (ਖੇਡ ਡੈਸਕ)- ਖੇਡ ਮਾਹਿਰਾਂ ਦੀਆਂ ਕਿਆਸਰਾਰੀਆਂ ਦੇ ਉਲਟ ਆਸਟਰੇਲੀਆ ਨੇ ਪਹਿਲੀ ਵਾਰ ਟੀ-20 ਵਿਸ਼ਵ ਚੈਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਮਿਸ਼ੇਲ ਮਾਰਸ਼ ਤੇ ਡੇਵਿਡ ਬੂਨ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਇੱਥੇ ਟੀ-20 ਕਿ੍ਕਟ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਚੈਂਪੀਅਨਸ਼ਿਪ ’ਤੇ ਕਬਜ਼ਾ ਕਰ ਲਿਆ। ਮਿਸ਼ੇਲ ਨੇ ਨਾਬਾਦ 77, ਡੇਵਿਡ ਵਾਰਨਰ ਨੇ 53 ਤੇ ਗਲੈਨ ਮੈਕਸਵੈੱਲ ਨੇ ਨਾਬਾਦ 28 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ 173 ਦੌੜਾਂ ਦਾ ਟੀਚਾ ਦਿੱਤਾ ਸੀ ਜੋ ਆਸਟਰੇਲੀਆ ਨੇ 18.5 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਨਿਊਜ਼ੀਲੈਂਡ ਚੌਥੀ ਵਾਰ ਉਕਤ ਕੱਪ ਦੇ ਫਾਈਨਲ ‘ਚ ਪੁੱਜਿਆ ਸੀ।

 

Leave a Reply

Your email address will not be published.