ਭਾਰਤ ਨੇ ਕੈਨੇਡਾ ਤੋਂ ਨਸ਼ਾ ਤਸਕਰਾਂ ਦੀ ਹਵਾਲਗੀ ਮੰਗੀ, ਕੇਂਦਰ ਸਰਕਾਰ ਨੇ ਹਾਈਕੋਰਟ ਵਿੱਚ ਦਾਖ਼ਲ ਕੀਤਾ ਹਲਫਨਾਮਾ

ਭਾਰਤ ਨੇ ਕੈਨੇਡਾ ਤੋਂ ਨਸ਼ਾ ਤਸਕਰਾਂ ਦੀ ਹਵਾਲਗੀ ਮੰਗੀ,
ਕੇਂਦਰ ਸਰਕਾਰ ਨੇ ਹਾਈਕੋਰਟ ਵਿੱਚ ਦਾਖ਼ਲ ਕੀਤਾ ਹਲਫਨਾਮਾ
ਚੰਡੀਗੜ੍ਹ 16 ਨਵੰਬਰ (ਪ.ਨ. ਟੀਮ)- ਭਾਰਤ ਸਰਕਾਰ ਨੇ ਪੰਜਾਬ ਦੇ ਹਜ਼ਾਰਾਂ ਕਰੋੜ ਦੇ ਡਰੱਗ ਰੈਕੇਟ ਵਿੱਚ ਸ਼ਾਮਲ 10 ਵੱਡੇ ਤਸਕਰ, ਜੋ ਕੈਨੇਡਾ ਵਿੱਚ ਲੁਕੇ ਹੋਏ ਹਨ, ਨੂੰ ਲਿਆਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਹਵਾਲਗੀ ਲਈ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ। ਭਾਰਤ ਸਰਕਾਰ ਦੀ ਇਹ ਮੰਗ ਹੁਣ ਕੈਨੇਡਾ ਸਰਕਾਰ ਕੋਲ ਪਹੁੰਚ ਚੁੱਕੀ ਹੈ।
ਕੇਂਦਰੀ ਵਿਦੇਸ਼ ਮੰਤਰਾਲੇ ਦੇ ਡਿਪਟੀ ਸੈਕਰੇਟਰੀ ਸੰਦੀਪ ਕੁਮਾਰ ਨੇ ਹਾਈਕੋਰਟ ਵਿੱਚ ਹਲਫ਼ਨਾਮਾ ਦਾਖ਼ਲ ਕਰਕੇ ਦੱਸਿਆ ਹੈ ਕਿ ਕੈਨੇਡੀਅਨ ਅਥਾਰਿਟੀ ਨੇ ਰਣਜੀਤ ਸਿੰਘ ਔਜਲਾ, ਗੁਰਸੇਵਕ ਸਿੰਘ ਢਿੱਲੋਂ, ਨਿਰੰਕਾਰ ਸਿੰਘ ਢਿੱਲੋਂ, ਸਰਬਜੀਤ ਸਿੰਘ ਸੇਂਧਰ, ਲਹਿੰਬਰ ਸਿੰਘ ਦਲੇਹ, ਅਮਰਜੀਤ ਸਿੰਘ ਕੂੁਨਰ, ਪ੍ਰਦੀਪ ਸਿੰਘ ਧਾਲੀਵਾਲ, ਅਮਰਿੰਦਰ ਸਿੰਘ ਛੀਨਾ, ਪਰਮਿੰਦਰ ਸਿੰਘ ਦਿਓ ਅਤੇ ਰਣਜੀਤ ਕੌਰ ਕਾਹਲੋਂ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਦੀ ਹੀ ਹਵਾਲਗੀ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *