ਪੰਜਾਬਣ ਤੀਰ-ਅੰਦਾਜ਼ ਨੇ ਬਣਾਇਆ ਵਿਸ਼ਵ ਰਿਕਾਰਡ, ਪਟਿਆਲਾ ਦੇ ਮਲਟੀਪਰਪਜ਼ ਸਕੂਲ ਦੀ ਵਿਦਿਆਰਥਣ ਹੈ ਪਰਨੀਤ ਕੌਰ
ਪੰਜਾਬਣ ਤੀਰ-ਅੰਦਾਜ਼ ਨੇ ਬਣਾਇਆ ਵਿਸ਼ਵ ਰਿਕਾਰਡ,
ਪਟਿਆਲਾ ਦੇ ਮਲਟੀਪਰਪਜ਼ ਸਕੂਲ ਦੀ ਵਿਦਿਆਰਥਣ ਹੈ ਪਰਨੀਤ ਕੌਰ
ਪਟਿਆਲਾ 16 ਨਵੰਬਰ (ਚਹਿਲ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਚੱਲ ਰਹੀ ਏਸ਼ੀਅਨ ਤੀਰ-ਅੰਦਾਜ਼ੀ ਚੈਪੀਅਨਸ਼ਿਪ ਦੇ ਆਰੰਭਕ ਦੌਰ ‘ਚ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੀ ਵਿਦਿਆਰਥਣ ਪਰਨੀਤ ਕੌਰ ਸਪੁੱਤਰੀ ਅਵਤਾਰ ਸਿੰਘ ਮੰਢਾਲੀ ਤੇ ਜਗਮੀਤ ਕੌਰ (ਮਾਤਾ) ਨੇ 702 ‘ਚੋਂ 700 ਅੰਕ ਪ੍ਰਾਪਤ ਕਰਕੇ, ਕੰਪਾਉਂਡ ਵਰਗ ‘ਚ ਨਵਾਂ ਵਿਸ਼ਵ ਕੀਰਤੀਮਾਨ ਬਣਾਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੀ ਸ਼ਗਿਰਦ ਪਰਨੀਤ ਕੌਰ ਨੇ 50 ਮੀਟਰ ਮੁਕਾਬਲੇ ‘ਚ ਇਹ ਕੀਰਤੀਮਾਨ ਬਣਾਇਆ ਹੈ। ਪਹਿਲਾ ਇਹ ਰਿਕਾਰਡ 699 ਅੰਕਾਂ ਦਾ ਸੀ। ਦੱਸਣਯੋਗ ਹੈ ਕਿ ਯੂਥ ਟੀਮ ਮੁਕਾਬਲੇ ‘ਚ ਵੀ ਵਿਸ਼ਵ ਰਿਕਾਰਡ ਪਰਨੀਤ ਕੌਰ ਹੋਰਾਂ ਦੀ ਟੀਮ ਦੇ ਨਾਮ ਹੈ। ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਤੇ ਸਟਾਫ ਨੇ ਪਰਨੀਤ ਕੌਰ, ਉਸ ਦੇ ਕੋਚ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ।