ਕ੍ਰਿਕਟਰ ਹਾਰਦਿਕ ਪੰਡਯਾ ਦੀਆਂ ਕਸਟਮ ਵਿਭਾਗ ਨੇ ਗੁੱਟ ਘੜੀਆਂ ਕੀਤੀਆਂ ਜ਼ਬਤ, ਦੋ ਘੜੀਆਂ ਦੀ ਕੀਮਤ ਹੈ ਪੰਜ ਕਰੋੜ ਰੁਪਏ
ਕ੍ਰਿਕਟਰ ਹਾਰਦਿਕ ਪੰਡਯਾ ਦੀਆਂ ਕਸਟਮ ਵਿਭਾਗ ਨੇ ਗੁੱਟ ਘੜੀਆਂ ਕੀਤੀਆਂ ਜ਼ਬਤ,
ਦੋ ਘੜੀਆਂ ਦੀ ਕੀਮਤ ਹੈ ਪੰਜ ਕਰੋੜ ਰੁਪਏ
ਮੁੰਬਈ 16 ਨਵੰਬਰ (ਖੇਡ ਡੈਸਕ)- ਭਾਰਤ ਦੇ ਕਸਟਮ ਵਿਭਾਗ ਨੇ ਕ੍ਰਿਕਟਰ ਹਾਰਦਿਕ ਪਾਂਡਿਆ ਦੀਆਂ 5 ਕਰੋੜ ਰੁਪਏ ਦੀਆਂ ਦੋ ਗੁੱਟ ਘੜੀਆਂ ਜ਼ਬਤ ਕਰ ਲਈਆਂ ਹਨ, ਜਦੋਂ ਉਹ ਦੁਬਈ ਤੋਂ ਵਾਪਸ ਆ ਰਿਹਾ ਸੀ। ਕ੍ਰਿਕਟਰ ਕੋਲ ਕਥਿਤ ਤੌਰ ‘ਤੇ ਘੜੀਆਂ ਦੇ ਬਿੱਲ ਦੀ ਰਸੀਦ ਨਹੀਂ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਟੀਮ ਇੰਡੀਆ ਦੇ ਖਿਡਾਰੀ ਟੀ-20 ਵਿਸ਼ਵ ਕੱਪ 2021 ‘ਚ ਹਿੱਸਾ ਲੈਣ ਤੋਂ ਬਾਅਦ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇ। ਪਾਂਡਿਆ ਉਕਤ ਖਿਡਾਰੀਆਂ ‘ਚ ਸ਼ਾਮਲ ਸੀ। ਹਾਰਦਿਕ ਪੰਡਯਾ ਨੇ ਟਵੀਟ ਕਰਕੇ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੱਤਾ ਹੈ ਹੈ ਕਿ ਉਹ 15 ਨਵੰਬਰ ਦੀ ਸਵੇਰ ਨੂੰ ਦੁਬਈ ਤੋਂ ਮੁੰਬਈ ਪਹੁੰਚ ਕੇ ਮੈਂ ਦੁਬਈ ਤੋਂ ਲਿਆਏ ਸਾਮਾਨ ਦੀ ਕਸਟਮ ਡਿਊਟੀ ਅਦਾ ਕਰਨ ਲਈ ਏਅਰਪੋਰਟ ਦੇ ਕਸਟਮ ਕਾਊਂਟਰ ‘ਤੇ ਗਿਆ। ਸੋਸ਼ਲ ਮੀਡੀਆ ‘ਤੇ ਮੇਰੇ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਮੈਂ ਖੁਦ ਏਅਰਪੋਰਟ ‘ਤੇ ਮੌਜੂਦ ਕਸਟਮ ਅਧਿਕਾਰੀਆਂ ਨੂੰ ਸਾਰੇ ਸਮਾਨ ਦੀ ਜਾਣਕਾਰੀ ਦੇ ਦਿੱਤੀ ਸੀ।