ਅਕਾਲੀ ਵਿਧਾਇਕ ਇਯਾਲੀ ਦੇ ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਦਾ ਛਾਪਾ
ਅਕਾਲੀ ਵਿਧਾਇਕ ਇਯਾਲੀ ਦੇ ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਦਾ ਛਾਪਾ
ਲੁਧਿਆਣਾ 16 ਨਵੰਬਰ (ਪ.ਨ. ਟੀਮ)- ਸ਼ਰੋਮਣੀ ਅਕਾਲੀ ਦਲ ਦੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਅੱਜ ਸਵੇਰੇ ਆਮਦਨ ਕਰ ਵਿਭਾਗ ਦੀ ਰੇਡ ਪੈਣ ਦਾ ਸਮਾਚਾਰ ਹੈ। ਇਹ ਛਾਪੇਮਾਰੀ ਕੁਝ ਹੋਰਨਾਂ ਕਾਰੋਬਾਰੀਆਂ ਦੇ ਘਰਾਂ ‘ਚ ਹੋਣ ਦੀ ਵੀ ਖਬਰ ਹੈ। ਤਕਰੀਬਨ 70 ਦੇ ਕਰੀਬ ਕਰਮੀਆਂ ਨੇ ਅੱਜ ਸਵੇਰੇ ਛੇ ਵਜੇ ਦੇ ਕਰੀਬ ਮਨਪ੍ਰੀਤ ਸਿੰਘ ਇਆਲੀ ਦੇ ਘਰ ਵਿਚ ਛਾਪੇਮਾਰੀ ਹੋਈ। ਘਰ ਦੇ ਨਾਲ-ਨਾਲ ਫਾਰਮ ਹਾਊਸ ਅਤੇ ਸਾਰੇ ਦਫਤਰਾਂ ਵਿੱਚ ਛਾਪੇਮਾਰੀ ਕੀਤੀ ਗਈ।