ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਟੀ-20 ਕ੍ਰਿਕਟ ਲੜੀ ਅੱਜ ਤੋਂ
ਨਹੀਂ ਖੇਡਣਗੇ ਕੇਨ ਵਿਲੀਅਮਸਨ
ਨਵੀਂ ਦਿੱਲੀ 17 ਨਵੰਬਰ (ਖੇਡ ਡੈਸਕ)-ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਅੱਜ ਤੋਂ (17 ਨਵੰਬਰ) ਤਿੰਨ ਟੀ-20 ਕ੍ਰਿਕਟ ਮੈਚਾਂ ਦੀ ਲੜੀ ਸ਼ੁਰੂ ਹੋ ਰਹੀ ਹੈ। ਲੜੀ ਲਈ ਨਿਊਜ਼ੀਲੈਂਡ ਨੇ ਵੱਲੋਂ ਐਲਾਨੀ ਗਈ ਟੀਮ ਦੀ ਕਪਤਾਨੀ ਕੇਨ ਵਿਲੀਅਮਸਨ ਦੀ ਥਾਂ ਟਿਮ ਸਾਊਦੀ ਸੌਂਪੀ ਗਈ ਹੈ। ਵਿਲੀਅਮਸਨ ਨੇ ਟੈਸਟ ਲੜੀ ਦੀ ਤਿਆਰੀ ਦੇ ਲਿਹਾਜ਼ ਨਾਲ ਟੀ-20 ਸੀਰੀਜ਼ ਤੋਂ ਦੂਰੀ ਬਣਾ ਲਈ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਟੀ-20 ਸੀਰੀਜ਼ ਤੋਂ ਬਾਅਦ 2 ਟੈਸਟ ਵੀ ਖੇਡੇ ਜਾਣੇ ਹਨ। ਉੱਧਰ ਭਾਰਤੀ ਟੀਮ ਨਵੇਂ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਖੇਡੇਗੀ ਅਤੇ ਟੀਮ ‘ਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਵਿਰਾਟ ਕੋਹਲੀ ਨੂੰ ਵੀ ਇਸ ਲੜੀ ਤੋਂ ਅਰਾਮ ਦਿੱਤਾ ਗਿਆ ਹੈ।