‘ਆਪ’ ਨੂੰ ਨਹੀਂ ਮਿਲੀ ਕਰਤਾਪੁਰ ਜਾਣ ਦੀ ਇਜਾਜ਼ਤ

‘ਆਪ’ ਨੂੰ ਨਹੀਂ ਮਿਲੀ ਕਰਤਾਪੁਰ ਜਾਣ ਦੀ ਇਜਾਜ਼ਤ
ਨਵੀਂ ਦਿੱਲੀ 19 ਨਵੰਬਰ (ਪ.ਨ. ਟੀਮ)- ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਹੈ ਕਿ ਕੇਂਦਰ ਨੇ ਉਨ੍ਹਾਂ ਦੇ ਵਫ਼ਦ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਵਿਚਾਲੇ ‘ਮੈਚ ਫਿਕਸਿੰਗ’ ਦਾ ਵੀ ਦੋਸ਼ ਲਗਾਇਆ ਹੈ। ‘ਆਪ’ ਨੇਤਾ ਅਤੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਕਿਹਾ, “ਆਮ ਆਦਮੀ ਪਾਰਟੀ ਦੇ ਵਫ਼ਦ ਜਿਸ ਵਿੱਚ ਸੰਸਦ ਮੈਂਬਰ ਅਤੇ ਵਿਧਾਇਕ ਸ਼ਾਮਲ ਹਨ, ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪੰਜਾਬ ਅਤੇ ਕੇਂਦਰ ਸਰਕਾਰਾਂ ਵਿਚਾਲੇ ਮੈਚ ਫਿਕਸਿੰਗ ਕਾਰਨ ਸਾਨੂੰ ‘ਸਿਆਸੀ ਮਨਜ਼ੂਰੀ’ ਨਹੀਂ ਮਿਲੀ।” ਉਨ੍ਹਾਂ ਇਸ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਵਿਧਾਇਕਾਂ ਸਮੇਤ ਮੰਤਰੀਆਂ ਨੂੰ ਕਰਤਾਰਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ ਪਰ ਸਿਰਫ਼ ‘ਆਪ’ ਦੇ ਵਫ਼ਦ ਦੀ ਇਜਾਜ਼ਤ ਹੀ ਰੋਕੀ ਗਈ।
ਤਸਵੀਰ:- ਝਾੜੂ ਵਾਲੀ

Leave a Reply

Your email address will not be published.