ਮੁਕੰਮਲ ਵੈਕਸੀਨੇਸ਼ਨ ਵਾਲਿਆਂ ਨੂੰ ਕੈਨੇਡਾ ‘ਚ ਆਉਣ ਦੀ ਮਿਲੀ ਆਗਿਆ

ਮੁਕੰਮਲ ਵੈਕਸੀਨੇਸ਼ਨ ਵਾਲਿਆਂ ਨੂੰ ਕੈਨੇਡਾ ‘ਚ ਆਉਣ ਦੀ ਮਿਲੀ ਆਗਿਆ
ਔਟਵਾ, 21 ਨਵੰਬਰ (ਪ.ਨ. ਟੀਮ)- ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਸਿਨੋਫਾਰਮ, ਸਿਨੋਵੈਕ ਤੇ ਕੋਵੈਕਸੀਨ ਨਾਲ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ 30 ਨਵੰਬਰ ਤੋਂ ਕੈਨੇਡਾ ‘ਚ ਆਉਣ ਦੀ ਆਗਿਆ ਹੋਵੇਗੀ। ਦੱਸਣਯੋਗ ਹੈ ਕਿ ਹੁਣ ਤੱਕ ਕੈਨੇਡਾ ‘ਚ ਸਿਰਫ਼ ਉਹ ਯਾਤਰੀ ਆ ਸਕਦੇ ਹਨ, ਜਿਨ੍ਹਾਂ ਨੇ ਫਾਈਜ਼ਰ, ਮੋਡਰਨਾ, ਐਸਟਰਾਜ਼ੈਨੇਕਾ ਤੇ ਜੌਹਨਸਨ ਐਂਡ ਜੌਹਨਸਨ ਦੀਆਂ ਡੋਜ਼ਾਂ ਲਈਆਂ ਹੋਣ। ਸਰਕਾਰ ਦੇ ਨਵੇਂ ਫੈਸਲੇ ਨਾਲ ਵਿਦੇਸ਼ੀ ਯਾਤਰੀਆਂ ਨੂੰ ਵੱਡਾ ਲਾਭ ਮਿਲੇਗਾ। 30 ਨਵੰਬਰ ਤੋਂ ਕੈਨੇਡਾ ਤੋਂ ਥਲ ਜਾਂ ਹਵਾਈ ਮਾਰਗ ਰਾਹੀਂ 72 ਤੋਂ ਘੱਟ ਸਮੇਂ ਲਈ ਬਾਹਰ ਜਾਣ ਵਾਲੇ ਲੋਕਾਂ ਨੂੰ ਦੁਬਾਰਾ ਮੁਲਕ ’ਚ ਦਾਖ਼ਲ ਹੋਣ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਨਹੀਂ ਹੋਵੇਗੀ। ਇਹ ਤਬਦੀਲੀ ਸਿਰਫ਼ ਕੈਨੇਡੀਅਨ ਨਾਗਰਿਕਾਂ, ਪੱਕੇ ਵਸਨੀਕਾਂ ਤੇ ਭਾਰਤੀ ਐਕਟ ਤਹਿਤ ਰਜਿਸਟਰਡ ਵਿਅਕਤੀਆਂ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਵੈਕਸੀਨੇਸ਼ਨ ਸਬੰਧੀ ਮੈਡੀਕਲ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ’ਤੇ ਲਾਗੂ ਹੋਵੇਗੀ।

Leave a Reply

Your email address will not be published. Required fields are marked *