ਓਂਟਾਰੀਓ ਦੀ ਸੈਨੇਟਰ ਜੋਸੀ ਫੌਰੈਸਟ-ਨੀਜ਼ਿੰਗ ਦਾ ਕੋਰੋਨਾ ਨਾਲ ਦੇਹਾਂਤ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਤਾਇਆ ਡੂੰਘਾ ਦੁੱਖ

ਓਂਟਾਰੀਓ ਦੀ ਸੈਨੇਟਰ ਜੋਸੀ ਫੌਰੈਸਟ-ਨੀਜ਼ਿੰਗ ਦਾ ਕੋਰੋਨਾ ਨਾਲ ਦੇਹਾਂਤ,
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਤਾਇਆ ਡੂੰਘਾ ਦੁੱਖ
ਔਟਵਾ, 21 ਨਵੰਬਰ (ਪ.ਨ. ਟੀਮ) ਓਂਟਾਰੀਓ ਦੀ ਸੈਨੇਟਰ ਜੋਸੀ ਫੌਰੈਸਟ ਨੀਜ਼ਿੰਗ (56 ਸਾਲ) ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ। ਹਾਲਾਂਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਹੋਏ ਸਨ, ਪਰ ਪਿਛਲੇ 15 ਸਾਲਾਂ ਤੋਂ ਫੇਫੜਿਆਂ ਦੀ ਗੰਭੀਰ ਬਿਮਾਰੀ ਕਾਰਨ ਉਨ੍ਹਾਂ ਦੀ ਪਿਛਲੇ ਕੁਝ ਦਿਨਾਂ ਤੋਂ ਹਾਲਤ ਨਾਜ਼ੁਕ ਬਣੀ ਹੋਈ ਸੀ, ਜਿਸ ਦੇ ਚਲਦਿਆਂ ਉਨ੍ਹਾਂ ਦੀ ਮੌਤ ਹੋ ਗਈ। ਸਡਬਰੀ ਸੈਨੇਟਰ ਦੇ ਦੇਹਾਂਤ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡੂੰਘਾ ਦੁਖ ਪ੍ਰਗਟ ਕੀਤਾ ਐ। ਸੈਨੇਟਰ ਜੋਸੀ ਫੌਰੈਸਟ-ਨੀਜ਼ਿੰਗ ਦੇ ਦਫ਼ਤਰ ਨੇ ਦੱਸਿਆ ਕਿ ਉਹ ਹਸਪਤਾਲ ਦਾਖ਼ਲ ਸਨ ਤੇ ਪਿਛਲੇ ਸ਼ਨਿੱਚਰਵਾਰ ਨੂੰ ਹੀ ਹਸਪਤਾਲ ’ਚੋਂ ਛੁੱਟੀ ਹੋਣ ਮਗਰੋਂ ਉਹ ਘਰ ਪਰਤੇ ਸਨ।

Leave a Reply

Your email address will not be published. Required fields are marked *