ਪੰਜਾਬ ‘ਚ ਫਾਸਟਵੇਅ ਗਰੁੱਪ ਦੇ ਮਾਲਕ ਸਮੇਤ ਕਈ ਠੇਕੇਦਾਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ, ਨਵਜੋਤ ਸਿੱਧੂ ਨੇ ਫਾਸਟਵੇਅ ‘ਤੇ ਕਾਰਵਾਈ ਦੀ ਕੀਤੀ ਵਕਾਲਤ

ਫਾਸਟਵੇਅ ਗਰੁੱਪ ਦੇ ਮਾਲਕ ਸਮੇਤ ਕਈ ਠੇਕੇਦਾਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ,
ਨਵਜੋਤ ਸਿੱਧੂ ਨੇ ਫਾਸਟਵੇਅ ‘ਤੇ ਕਾਰਵਾਈ ਦੀ ਕੀਤੀ ਵਕਾਲਤ
ਚੰਡੀਗੜ੍ਹ 25 ਨਵੰਬਰ (ਪ.ਨ. ਟੀਮ)- ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਫਾਸਟਵੇ ਕੇਬਲ ਨੈੱਟਵਰਕ ਅਤੇ ਜੁਝਾਰ ਬੱਸ ਸਰਵਿਸ ਦੇ ਮਾਲਕ ਗੁਰਦੀਪ ਸਿੰਘ ਦੀ ਲੁਧਿਆਣਾ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਛਾਪੇਮਾਰੀ ਕੀਤੀ। ਇਸ ਤਰ੍ਹਾਂ ਈਡੀ ਵੱਲੋਂ ਪੰਜਾਬ ‘ਚ ਕਰੀਬ 8 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਪੰਜਾਬ ਦੇ ਸਟੇਟ ਵਿਜੀਲੈਂਸ ਬਿਊਰੋ ਵੱਲੋਂ ਸਾਲ 2017 ‘ਚ ਦਰਜ ਕੀਤੇ ਗਏ ਕੇਸ ਦੇ ਆਧਾਰ ‘ਤੇ ਹੁਣ ਈ.ਡੀ ਦੀ ਕਾਰਵਾਈ ਜਾਰੀ ਹੈ। ਵਿਸ਼ੇਸ਼ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਨਾਲ ਸੰਪਰਕ ਵਿੱਚ ਕਥਿਤ ਤੌਰ ‘ਤੇ ਕੁਝ ਭ੍ਰਿਸ਼ਟ ਠੇਕੇਦਾਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਫਾਸਟਵੇਅ ‘ਤੇ ਕਾਰਵਾਈ ਦੀ ਵਕਾਲਤ ਕੀਤੀ ਹੈ।

Leave a Reply

Your email address will not be published. Required fields are marked *