ਪੰਜਾਬੀ ਫਿਲਮਾਂ ਦਾ ਕੌਤਕੀ ‘ਕਾਕਾ’ ਨਹੀਂ ਰਿਹਾ
ਪੰਜਾਬੀ ਫਿਲਮਾਂ ਦਾ ਕੌਤਕੀ ‘ਕਾਕਾ’ ਨਹੀਂ ਰਿਹਾ
ਚੰਡੀਗੜ੍ਹ 26 ਨਵੰਬਰ (ਪ.ਨ. ਟੀਮ)- ਪੰਜਾਬੀ ਸਿਨੇਮੇ ਨੂੰ ਉਸ ਵੇਲੇ ਵੱਡਾ ਘਾਟਾ ਪੈ ਗਿਆ ਜਦੋਂ ਪ੍ਰਤਿਭਾਸ਼ਾਲੀ ਅਦਾਕਾਰ ਤੇ ਵਧੀਆ ਇਨਸਾਨ ਕਾਕਾ ਕੌਤਕੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਸਵਰਗਵਾਸ ਹੋ ਗਿਆ। ਤਕਰੀਬਨ 44 ਕੁ ਸਾਲਾ ਵਰਿੰਦਰ ਸਿੰਘ ਉਰਫ ਕਾਕਾ ਕੌਤਕੀ ਦੀ ਬੇਵਕਤੀ ਮੌਤ ਨਾਲ ਪੰਜਾਬੀ ਫਿਲਮ ਜਗਤ ਤੇ ਫਿਲਮ ਪ੍ਰੇਮੀਆਂ ‘ਚ ਸੋਗ ਦੀ ਲਹਿਰ ਦੌੜ ਗਈ। ਮਾਨਸਾ ਸ਼ਹਿਰ ਦੇ ਜੰਮਪਲ ਕਾਕਾ ਕੌਤਕੀ ਨੇ 2001 ‘ਚ ਪੰਜਾਬੀ ਯੂਨਿੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੈਲੀਵੀਯਨ ‘ਚ ਐਮ.ਏ. ਕੀਤੀ ਅਤੇ ਕੁਲਵਕਤੀ ਅਦਾਕਾਰ ਵਜੋਂ ਕਾਰਜਸ਼ੀਲ ਹੋ ਗਿਆ। ਆਪਣੀਆਂ ਫਿਲਮੀ ਗਤੀਵਿਧੀਆਂ ਸਦਕਾ ਉਹ ਅੱਜ-ਕੱਲ੍ਹ ਆਪਣੇ ਮਾਤਾ-ਪਿਤਾ ਤੇ ਛੋਟੇ ਭਰਾ ਦੇ ਪਰਿਵਾਰ ਸਮੇਤ ਖਰੜ ਵਿਖੇ ਰਹਿ ਰਿਹਾ ਸੀ। ਉਹ ਸਾਹਿਤ ਪੜ੍ਹਨ ਦਾ ਸ਼ੁਕੀਨ ਕਾਕਾ ਓਸ਼ੋ ਦੀ ਫਿਲਾਸਫੀ ਤੋਂ ਕਾਫੀ ਪ੍ਰਭਾਵਿਤ ਸੀ ਅਤੇ ਉਸ ਨੇ ਵਿਆਹ ਵੀ ਨਹੀਂ ਕਰਵਾਇਆ ਸੀ। ਉਸ ਨੇ ਸੁਫਨਾ, ਭੱਜੋ ਵੀਰੋ ਵੇ, ਨਿੱਕਾ ਜ਼ੈਲਦਾਰ-3 ਸਮੇਤ ਕਾਫੀ ਸਫਲ ਫਿਲਮਾਂ ‘ਚ ਆਪਣੀ ਅਦਾਕਾਰੀ ਨੇ ਦਰਸ਼ਕਾਂ ਦੇ ਦਿਲਾਂ ‘ਚ ਥਾਂ ਬਣਾਈ।