ਜੂਨੀਅਰ ਹਾਕੀ ਵਿਸ਼ਵ ਕੱਪ: ਭਾਰਤੀ ਟੀਮ ਸੈਮੀਫਾਈਨਲ ‘ਚ ਪੁੱਜੀ, ਬੈਲਜ਼ੀਅਮ ਨੂੰ 1-0 ਨਾਲ ਹਰਾਇਆ

ਜੂਨੀਅਰ ਹਾਕੀ ਵਿਸ਼ਵ ਕੱਪ: ਭਾਰਤੀ ਟੀਮ ਸੈਮੀਫਾਈਨਲ ‘ਚ ਪੁੱਜੀ,
ਬੈਲਜ਼ੀਅਮ ਨੂੰ 1-0 ਨਾਲ ਹਰਾਇਆ
ਭੁਵਨੇਸ਼ਵਰ 1 ਦਸੰਬਰ (ਖੇਡ ਡੈਸਕ)- ਇੱਥੇ ਚੱਲ ਰਹੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਅੱਜ ਹੋਏ ਬੇਹੱਦ ਰੋਚਲ ਕੁਆਰਟਰਫਾਈਨਲ ਮੈਚ ‘ਚ ਭਾਰਤ ਨੇ ਬੈਲਜ਼ੀਅਮ ਨੂੰ 1-0 ਨਾਲ ਹਰਾਕੇ, ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ। ਇਸ ਮੈਚ ‘ਚ ਭਾਰਤ ਵੱਲੋਂ ਦੂਸਰੇ ਕੁਆਰਟਰ ‘ਚ ਐਸ.ਐਨ. ਤਿਵਾੜੀ ਨੇ ਸ਼ਾਨਦਾਰ ਤੇ ਮੈਚ ਦਾ ਇਕਲੌਤਾ ਗੋਲ ਕੀਤਾ। ਵੈਸੇ ਤਾਂ ਸਾਰੀ ਭਾਰਤੀ ਟੀਮ ਨੇ ਹੀ ਸ਼ਾਨਦਾਰ ਖੇਡ ਦਿਖਾਈ ਪਰ ਗੋਲਕੀਪਰ ਪਵਨ, ਬੈਲਜ਼ੀਅਮ ਦੀ ਹਮਲਾਵਰ ਪੰਕਤੀ ਅੱਗੇ ਕੰਧ ਬਣਕੇ ਖੜਾ ਰਿਹਾ। ਜੂਨੀਅਰ ਵਿਸ਼ਵ ਕੱਪ ‘ਚ ਭਾਰਤੀ ਟੀਮ ਨੇ ਹੁਣ ਤੱਕ 5 ਵਾਰ ਸਾਹਮਣਾ ਕੀਤਾ ਹੈ ਤੇ ਸਾਰੇ ਹੀ ਮੈਚ ਜਿੱਤੇ ਹਨ। ਇਸੇ ਦੌਰਾਨ ਹੋਰਨਾਂ ਕੁਆਰਟਫਾਈਨਲਜ਼ ‘ਚ ਜਰਮਨੀ, ਅਰਜਨਟੀਨਾ ਤੇ ਫਰਾਂਸ ਦੀਆਂ ਟੀਮਾਂ ਸੈਮੀਫਾਈਨਲ ‘ਚ ਪੁੱਜ ਗਈਆਂ ਹਨ। ਸੈਮੀਫਾਈਨਲ ‘ਚ ਭਾਰਤ ਤੇ ਜਰਮਨੀ ਦੀਆਂ ਅਤੇ ਫਰਾਂਸ ਤੇ ਅਰਜਨਟੀਨਾ ਦੀਆਂ ਟੀਮਾਂ 3 ਦਸੰਬਰ ਨੂੰ ਭਿੜਨਗੀਆਂ।

Leave a Reply

Your email address will not be published. Required fields are marked *