ਭਾਰਤ ‘ਚ ਵੀ ਓਮੀਕਰੋਨ ਵੇਰੀਐਂਟ ਨੇ ਦਿੱਤੀ ਦਸਤਕ, ਕਰਨਾਟਕ ‘ਚੋਂ ਮਿਲੇ 2 ਕੇਸ
ਭਾਰਤ ‘ਚ ਵੀ ਓਮੀਕਰੋਨ ਵੇਰੀਐਂਟ ਨੇ ਦਿੱਤੀ ਦਸਤਕ,
ਕਰਨਾਟਕ ‘ਚੋਂ ਮਿਲੇ 2 ਕੇਸ
ਮੰਗਲੂਰੂ 2 ਦਸੰਬਰ (ਪ.ਨ. ਟੀਮ)- ਭਾਰਤ ਵਿੱਚ ਕੋਵਿਡ-19 ਦੇ ਨਵੇਂ ਓਮੀਕਰੋਨ ਵੇਰੀਐਂਟ ਨੁ ਦਸਤਕ ਦੇ ਦਿੱਤੀ ਹੈ ਅਤੇ ਇਸ ਦੇ ਪਹਿਲੇ ਦੋ ਕੇਸਾਂ ਦਾ ਸਿਹਤ ਮੰਤਰਾਲੇ ਨੇ ਕਰਨਾਟਕ ‘ਚੋਂ ਪਤਾ ਲਗਾਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਮਰੀਜ਼ 66 ਸਾਲ ਅਤੇ 46 ਸਾਲ ਦੇ ਦੋ ਪੁਰਸ਼ ਹਨ। ਇਸ ਨਾਲ ਹੁਣ ਭਾਰਤ ਵਿੱਚ ਨਵੇਂ ਰੂਪ ਤੋਂ ਪਹਿਲੀ ਲਾਗ ਨਾਲ ਜੁੜ ਗਿਆ ਹੈ। ਦੋ ਕੇਸ ਮਿਲਣ ਤੋਂ ਬਾਅਦ ਪਹਿਲੀ ਪ੍ਰਤੀਕਿਰਿਆ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਬੋਮਈ ਨੇ ਕਿਹਾ ਵੱਡੀ ਚੁਣੌਤੀ ਹੈ ਤੇ ਜਲਦ ਹੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।