ਕੈਨੇਡਾ ਸਰਕਾਰ ‘ਚ ਪੰਜਾਬੀ ਐਮਪੀਜ਼ ਨੂੰ ਮਿਲੇ ਅਹਿਮ ਅਹੁਦੇ
ਕੈਨੇਡਾ ਸਰਕਾਰ ‘ਚ ਪੰਜਾਬੀ ਐਮਪੀਜ਼ ਨੂੰ ਮਿਲੇ ਅਹਿਮ ਅਹੁਦੇ
ਔਟਵਾ, 5 ਦਸੰਬਰ (ਪ.ਨ. ਟੀਮ)- ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ਵਿੱਚ ਪੰਜਾਬੀ ਮੂਲ ਦੇ ਐਮ.ਪੀਜ਼. ਨੂੰ ਅਹਿਮ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਰੂਬੀ ਸਹੋਤਾ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਡਿਪਟੀ ਗਵਰਮੈਂਟ ਵਿ੍ਹਪ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦੋਂਕਿ ਮਨਿੰਦਰ ਸਿੰਘ ਸਿੱਧੂ, ਗੈਰੀ ਆਨੰਦ ਸਾਂਗਰੀ, ਯਸੀਰ ਨਕਵੀ ਅਤੇ ਆਰਿਫ਼ ਵਿਰਾਨੀ ਨੂੰ ਸੰਸਦੀ ਸਕੱਤਰ ਚੁਣਿਆ ਗਿਆ ਹੈ।