ਅੱਜ ਬਰਸੀ ’ਤੇ ਵਿਸ਼ੇਸ਼: ਸਾਹਿਰ ਲੁਧਿਆਣਵੀ ਦੇ ਮਨ ਵਿੱਚ ਮਾਂ ਤੇ ਔਰਤਾਂ ਲਈ ਸਤਿਕਾਰ

ਚੰਡੀਗੜ੍ਹ, 25 ਅਕਤੂਬਰ

ਸਾਹਿਰ ਲੁਧਿਆਣਵੀ ਅੱਜ ਦੇ ਦਿਨ ਹੀ 25 ਅਕਤੂਬਰ 1980 ਨੂੰ 59 ਸਾਲ ਦੀ ਉਮਰੇ ਦੁਨੀਆ ਤੋਂ ਰੁਖ਼ਸਤ ਹੋਏ ਹਨ। ਹਿੰਦ ਦੀ ਪ੍ਰਗਤੀਵਾਦੀ ਲਹਿਰ ਨਾਲ ਜੁੜੇ ਪ੍ਰਸਿੱਧ ਉਰਦੂ ਸ਼ਾਇਰ, ਲੇਖਕ ਅਤੇ ਗੀਤਕਾਰ ਨੂੰ ਦੋ ਵਾਰ ਫਿਲਮਫੇਅਰ ਐਵਾਰਡ ਅਤੇ 1971 ਵਿੱਚ ਪਦਮਸ੍ਰੀ ਮਿਲਿਆ। ਭਾਰਤ ਦੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ 8 ਮਾਰਚ 2013 ਵਿੱਚ ਨੂੰ ਰਾਸ਼ਟਰਪਤੀ ਭਵਨ ਵਿਖੇ ਇਸ ਸ਼ਾਇਰ ਦੀ ਜਨਮ ਸ਼ਤਾਬਦੀ ’ਤੇ ਯਾਦਗਾਰੀ ਟਿਕਟ ਜਾਰੀ ਕੀਤਾ ਸੀ। ਅੱਜ ਸਿਰਫ਼ ਉਨ੍ਹਾਂ ਦਾ ਆਪਣੀ ਮਾਂ ਨਾਲ ਪਿਆਰ ਤੇ ਔਰਤਾਂ ਹਾਲਤ ਬਾਰੇ ਵਿਚਾਰ ਸਾਂਝੇ ਕਰਾਂਗੇ।

ਅਬਦੁਲ ਹੈਈ ਉਰਫ਼ ਸਾਹਿਰ ਲੁਧਿਆਣਵੀ ਦਾ ਜਨਮ ਵੱਡੇ ਵਿਸਵੇਦਾਰ ਚੌਧਰੀ ਫਜ਼ਲ ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ ਲੁਧਿਆਣਾ ਵਿਖੇ ਹੋਇਆ। ਆਪਣੇ ਬਾਪ ਦਾ ਇਹ ਇਕਲੌਤਾ ਪੁੱਤਰ ਸੀ। ਮਾਂ ’ਤੇ ਆਪਣੇ ਪਿਤਾ ਦਾ ਜ਼ੁਲਮ ਸਹਿਣ ਨਾ ਕਰ ਸਕਿਆ ਤੇ ਵੱਡੀ ਮਲਕੀਅਤ ਹੋਣ ਦੇ ਬਾਵਜੂਦ ਛੋਟੀ ਉਮਰੇ ਅਦਾਲਤ ਵਿੱਚ ਪਿਤਾ ਖ਼ਿਲਾਫ਼ ਖੜ੍ਹ ਗਿਆ ਤੇ ਮਾਂ ਨਾਲ ਰਹਿਣ ਦਾ ਫ਼ੈਸਲਾ ਕੀਤਾ। ਮਾਂ ਨੇ ਬੜੀਆਂ ਮੁਸੀਬਤਾਂ ਝੱਲ ਕੇ ਉਸ ਨੂੰ ਪਾਲਿਆ। ਇਸ ਦਾ ਸਾਹਿਰ ਦੇ ਮਨ ’ਤੇ ਡੂੰਘਾ ਅਸਰ ਹੋਇਆ। ਔਰਤ ਦੀ ਵੇਦਨਾ ਬਾਰੇ ਉਸ ਦਾ ਗੀਤ 1958 ਵਿੱਚ ਆਈ ਫਿਲਮ ਸਾਧਨਾ ਬਾਕਮਾਲ ਹੈ। ਜਿਸ ਦਿਲ ਦੀਆਂ ਗਹਿਰਾਈਆਂ ਤੋਂ ਉਸ ਨੇ ਇਹ ਲਿਖਿਆ ਉੰਂਨੀ ਹੀ ਸ਼ਿੱਦਤ ਨਾਲ ਲਤਾ ਮੰਗੇਸ਼ਕਰ ਨੇ ਗਾਇਆ। ਗੀਤ ਦੇ ਬੋਲ ਧੁਰ ਅੰਦਰੋਂ ਹਿਲਾ ਦੇਣ ਵਾਲੇ ਹਨ: \Bਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ।\B ਜੇ ਮੌਕਾ ਲੱਗੇ ਤਾਂ ਜ਼ਰੂਰ ਸੁਣੀਓ। 1978 ਵਿੱਚ ਆਈ ਫਿਲਮ ਤ੍ਰਿਸ਼ੂਲ ਵਿੱਚ ਸਾਹਿਰ ਦਾ ਗੀਤ: \Bਤੂ ਮੇਰ ਸਾਥ ਰਹੇਗਾ ਮੁੰਨੇ\B ਸੁਣ ਕੇ ਇਹ ਮਹਿਸੂਸ ਹੁੰਦਾ ਹੈ ਕਿ ਇਹ ਗੀਤ ਸਾਹਿਰ ਨੇ ਆਪਣੀ ਮਾਂ ਦੇ ਸੰੰਘਰਸ਼ ਨੂੰ ਸਮਰਪਿਤ ਕੀਤਾ ਹੈ। ਸਾਹਿਰ ਦੇ ਬੇਹੱਦ ਕਰੀਬ ਰਹੇ ਗੀਤਕਾਰ ਜਾਵੇਦ ਅਖ਼ਤਰ ਦਾ ਕਹਿਣਾ ਹੈ ਕਿ ਸਾਹਿਰ ਜਦੋਂ ਵੀ ਮੁੰਬਈ ਤੋਂ ਬਾਹਰ ਜਾਂਦਾ ਸੀ ਤੇ ਭਾਵੇ ਕਿਸੇ ਦੂਜੇ ਸੂਬਿਆਂ ਵਿੱਚ। ਉਹ ਆਪਣੀ ਕਾਰ ਵਿੱਚ ਆਪਣੀ ਮਾਂ ਨਾਲ ਜਾਂਦਾ ਸੀ। ਇਕੱਲਾ ਕਦੇ ਵੀ ਨਹੀਂ ਗਿਆ। ਉਨ੍ਹਾਂ ਮੁਤਾਬਕ ਜਦੋਂ ਕਦੇ ਸਾਹਿਰ ਦੇ ਘਰ ਯਾਰ-ਬੇਲੀ ਜੁੜਦੇ ਤਾਂ ਜਦੋਂ ਕੋਈ ਇਹ ਕਹਿੰਦਾ ਕਿ ਸਾਹਿਰ ਤੁਹਾਡਾ ਫਲ੍ਹਾਂ ਸ਼ੇਅਰ ਬੜਾ ਵਧੀਆ ਸੀ ਤਾਂ ਸਾਹਿਰ ਜੋ ਆਪਣੇ ਆਪ ਨੂੰ ਫ਼ਕੀਰ ਕਹਿ ਕੇ ਸਬੰਧੋਨ ਕਰਦਾ ਸੀ ਇਹ ਕਹਿੰਦਾ ਤੁਹਾਨੂੰ ਫ਼ਕੀਰ ਦੀ ਗੱਲ ਚੰਗੀ ਲੱਗੀ ਉਸ ਲਈ ਸ਼ੁਕਰੀਆ ਪਰ ਇਹ ਕਹਿਣ ਤੋਂ ਬਾਅਦ ਵੀ ਉਸ ਦੀ ਤਸੱਲੀ ਨਾ ਹੁੰਦੀ ਤਾਂ ਆਪਣੇ ਘਰ ਵਿਚਲੇ ਕੋਰੀਡੋਰ ਵਿੱਚੋਂ ਤੁਰਦਾ ਉਹ ਆਪਣੀ ਮਾਂ ਦੇ ਕਮਰੇ ਵਿੱਚ ਜਾਂਦਾ ਤੇ ਮਾਂ ਦੇ ਕਦਮਾਂ ਵਿੱਚ ਬੈਠ ਕੇ ਕਹਿੰਦਾ ਕਿ ਮੇਰੇ ਇਸ ਸ਼ੇਅਰ ਦੀ ਲੋਕ ਤਾਰੀਫ਼ ਕਰ ਰਹੇ ਹਨ ਕੀ ਇਹ ਸੱਚੀ ਹੈ। ਇਸ ’ਤੇ ਉਸ ਦੀ ਮਾਂ ਕਹਿੰਦੀ ਜੇ ਤੇਰਾ ਕੰਮ ਚੰਗਾ ਹੈ ਤਾਂ ਹੀ ਤਾਂ ਤੇਰੀ ਤਾਰੀਫ਼ ਕੀਤੀ ਹੈ। ਇਸ ਤੋਂ ਬਾਅਦ ਸਾਹਿਰ ਫਿਰ ਯਾਰ ਬੇਲੀਆਂ ਦੀ ਟੋਲੀ ਵਿੱਚ ਆ ਜਾਂਦਾ। ਅਖ਼ਤਰ ਮੁਤਾਬਕ ਉਨ੍ਹਾਂ ਨੇ ਕਿਤੇ ਵੀ ਨਹੀਂ ਦੇਖਿਆ ਕਿ ਕੋਈ ਐਨਾ ਨਾਮ ਕਮਾ ਕੇ ਵੀ ਆਖਰੀ ਫ਼ੈਸਲਾ ਆਪਣੀ ਮਾਂ ਦਾ ਮੰਨੇ। ਸਾਹਿਰ ਨੂੰ ਆਪਣੀ ਤਾਰੀਫ਼ ਦਾ ਉਦੋਂ ਯਕੀਨ ਹੁੰਦਾ ਸੀ ਕਿ ਇਹ ਸੱਚੀ ਹੈ, ਜਦੋਂ ਉਸ ਦੀ ਮਾਂ ਦੀ ਹਾਮੀ ਹੁੰਦੀ ਸੀ। ਸਾਹਿਰ ’ਤੇ ਆਪਣੀ ਮਾਂ ਦੀ ਪੂਰਾ ਪ੍ਰਭਾਵ ਸੀ। ਉਹ ਇਹ ਮੰਨਦਾ ਸੀ ਕਿ ਮਾਂ ਦੇ ਕਦਮਾਂ ਵਿੱਚ ਹੀ ਜੰਨਤ ਹੈ।

Leave a Reply

Your email address will not be published. Required fields are marked *