ਕੈਨੇਡਾ ਦੇ ਪਹਿਲੇ ਦਸਤਾਰਧਾਰੀ ਐਮ.ਪੀ. ਗੁਰਬਖਸ਼ ਸਿੰਘ ਮੱਲ੍ਹੀ ਨੂੰ ਮਿਲਿਆ ਸਨਮਾਨ, ਸ. ਮੱਲ੍ਹੀ ਦੇ ਨਾਮ ‘ਤੇ ਬਰੈਂਪਟਨ ਵਿੱਚ ਪਾਰਕ ਦਾ ਉਦਘਾਟਨ

ਕੈਨੇਡਾ ਦੇ ਪਹਿਲੇ ਦਸਤਾਰਧਾਰੀ ਐਮ.ਪੀ. ਗੁਰਬਖਸ਼ ਸਿੰਘ ਮੱਲ੍ਹੀ ਨੂੰ ਮਿਲਿਆ ਸਨਮਾਨ,
ਸ. ਮੱਲ੍ਹੀ ਦੇ ਨਾਮ ‘ਤੇ ਬਰੈਂਪਟਨ ਵਿੱਚ ਪਾਰਕ ਦਾ ਉਦਘਾਟਨ
ਬਰੈਂਪਟਨ 8 ਦਸੰਬਰ (ਪ.ਨ. ਟੀਮ)- ਕੈਨੇਡਾ ‘ਚ ਪਹਿਲਾ ਦਸਤਾਰਧਾਰੀ ਐਮ.ਪੀ. ਬਣਨ ਵਾਲੀ ਸ਼ਖਸ਼ੀਅਤ ਗੁਰਬਖਸ਼ ਸਿੰਘ ਮੱਲ੍ਹੀ ਨੂੰ ਓਂਟਾਰੀਓ ਸਰਕਾਰ ਨੇ ਵੱਡਾ ਸਨਮਾਨ ਦਿੱਤਾ ਹੈ। ਇਹ ਮਾਣ ਉਨ੍ਹਾਂ ਦੇ ਨਾਮ ‘ਤੇ ਇੱਕ ਪਾਰਕ ਦਾ ਨਾਮ ਰੱਖ ਕੇ ਦਿੱਤਾ ਗਿਆ ਹੈ। ਬਰੈਂਪਟਨ ਵਿਖੇ ਗੁਰਬਖਸ਼ ਸਿੰਘ ਮੱਲ੍ਹੀ ਪਾਰਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਿਰਕ ਬਰਾਊਨ, ਲਿਬਰਲ ਦੇ ਆਗੂ ਡਿਲ ਡੂਕਾ, ਰੀਜ਼ਨਲ ਕੌਂਸਲਰ ਗੁਰਪ੍ਰੀਤ ਢਿੱਲੋ, ਸਿਟੀ ਕੌਂਸਲਰ ਹਰਕੀਰਤ ਸਿੰਘ, ਸੂਬਾਈ ਲਿਬਰਲ ਉਮੀਦਵਾਰ ਹਰਿੰਦਰ ਮੱਲ੍ਹੀ, ਵਿੰਡਸਰ ਐਸੇਸ਼ ਤੋ ਮਨਪ੍ਰੀਤ ਕੌਰ ਬਰਾੜ, ਵਿੰਡਸਰ ਤਂੋ ਕੌਂਸਲਰ ਜੀਵਨ ਗਿੱਲ ਸਾਬਕਾ ਸਿਟੀ ਕੌਂਸਲਰ ਵਿੱਕੀ ਢਿੱਲੋਂ ਤੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਹਾਜ਼ਰ ਸੀ। ਦੱਸਣਯੋਗ ਹੈ ਕਿ ਸ. ਮੱਲ੍ਹੀ ਪੰਜਾਬ ਦੇ ਮੋਗਾ ਜਿਲ੍ਹਾ ਦੇ ਪਿੰਡ ਚੁੱਘਾ ਦੇ ਜੰਮਪਲ ਹਨ ਤੇ ਕੈਨੇਡਾ ਦੀ ਰਾਜਨੀਤੀ ‘ਚ ਉਨ੍ਹਾਂ ਦਾ ਵੱਡਾ ਨਾਮ ਹੈ। ਇਸ ਖੁਸ਼ੀ ਤੇ ਸਨਮਾਨ ਸਬੰਧੀ ਮੱਲ੍ਹੀ ਪਰਿਵਾਰ ਨੂੰ ਸਮੁੱਚੇ ਭਾਈਚਾਰੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *