ਸੈਨਿਕ ਅਧਿਕਾਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, ਸੀਡੀਐਸ ਵਿਪਿਨ ਰਾਵਤ ਤੇ ਅਧਿਕਾਰੀ ਸਨ ਸਵਾਰ, 13 ਮੌਤਾਂ ਦੀ ਪੁਸ਼ਟੀ
ਸੈਨਿਕ ਅਧਿਕਾਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ,
ਸੀਡੀਐਸ ਵਿਪਿਨ ਰਾਵਤ ਤੇ ਅਧਿਕਾਰੀ ਸਨ ਸਵਾਰ, 13 ਮੌਤਾਂ ਦੀ ਪੁਸ਼ਟੀ
ਕੋਇੰਬਟੂਰ, 8 ਦਸੰਬਰ (ਪ.ਨ. ਟੀਮ)- ਅੱਜ ਤਾਮਿਲਨਾਡੂ ਵਿੱਚ ਹੋਏ ਦਰਦਨਾਕ ਹੈਲੀਕਪਾਟਰ ਹਾਦਸੇ ‘ਚ ਸੀਡੀਐੱਸ ਜਨਰਲ ਵਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਤੇ ਹੋਰ ਕਈ ਥਲ ਸੈਨਾ ਅਧਿਕਾਰੀਆਂ ਸਮੇਤ 13 ਵਿਅਕਤੀ ਹਲਾਕ ਹੋ ਗਏ। ਇਹ ਹਾਦਸਾ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੁਨੂਰ ਨੇੜਲੇ ਇਲਾਕੇ ‘ਚ ਹੈਲੀਕਾਪਟਰ ਦੇ ਹਾਦਸਾਗ੍ਰਤਤ ਹੋਣ ਨਾਲ ਵਾਪਰਿਆ। ਇਸ ਵਿੱਚ ਅਮਲੇ ਦੇ ਮੈਂਬਰਾਂ ਸਣੇ 14 ਜਣੇ ਸਵਾਰ ਸਨ ਹੁਣ ਤੱਕ 13 ਵਿਅਕਤੀਆਂ ਦੇ ਹਲਾਕ ਹੋਣ ਦੀ ਪੁਸ਼ਟੀ ਹੋਈ ਹੈ। ਸੈਨਾ ਵੱਲੋਂ ਚਲਾਏ ਗਏ ਅਭਿਆਨ ਦੌਰਾਨ ਹੁਣ ਤੱਕ 13 ਲਾਸ਼ਾਂ ਮਿਲਣ ਚੁੱਕੀਆਂ ਹਨ। ਬੇਪਛਾਣ ਹੋਈਆਂ ਲਾਸ਼ਾਂ ਦੀ ਪਹਿਚਾਣ ਡੀਐਨਏ ਰਾਹੀਂ ਕਰਨ ਦਾ ਸੈਨਿਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਉਕਤ ਜਨਰਲ ਰਾਵਤ ਤੇ ਸਾਥੀਆਂ ਨੂੰ ਲਿਜਾ ਰਹੇ ਹੈਲੀਕਾਪਟਰ ਐੱਮਆਈ-17 ਦੇ ਹਾਦਸਾਗ੍ਰਸਤ ਹੋਣ ਸਬੰਧੀ ਭਾਰਤੀ ਹਵਾਈ ਫੌਜ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਮੁੱਢਲੀਆਂ ਰਿਪੋਰਟਾਂ ਅਨੁਸਾਰ ਮੌਸਮ ਦੀ ਖਰਾਬੀ ਕਾਰਨ ਉਕਤ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਹੈਲੀਕਾਪਟਰ ’ਚ ਬ੍ਰਿਗੇਡੀਅਰ ਐੱਲ.ਐੱਸ. ਲੱਧੜ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ ਤੇ ਹੌਲਦਾਰ ਸਤਪਾਲ ਆਦਿ ਸਵਾਰ ਸਨ।