ਕ੍ਰਿਕਟ ਦੇ ਜੂਨੀਅਰ ਵਿਸ਼ਵ ਕੱਪ ਲਈ ਕੈਨੇਡਾ ਦੀ ਟੀਮ ਐਲਾਨੀ, ਬਹੁਗਿਣਤੀ ਖਿਡਾਰੀ ਭਾਰਤੀ ਮੂਲ ਦੇ
ਕ੍ਰਿਕਟ ਦੇ ਜੂਨੀਅਰ ਵਿਸ਼ਵ ਕੱਪ ਲਈ ਕੈਨੇਡਾ ਦੀ ਟੀਮ ਐਲਾਨੀ,
ਬਹੁਗਿਣਤੀ ਖਿਡਾਰੀ ਭਾਰਤੀ ਮੂਲ ਦੇ
ਟੋਰਾਂਟੋ 11 ਦਸੰਬਰ (ਖੇਡ ਡੈਸਕ)- ਵੈਸਟ ਇੰਡੀਜ਼ ‘ਚ ਹੋਣ ਵਾਲੇ ਜੂਨੀਅਰ ਕ੍ਰਿਕਟ ਵਿਸ਼ਵ ਕੱਪ (ਅੰਡਰ-19) ਲਈ ਕੈਨੇਡਾ ਦੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਬਹੁਗਿਣਤੀ ਖਿਡਾਰੀ ਭਾਰਤੀ ਮੂਲ ਦੇ ਸ਼ਾਮਲ ਹਨ। ਇਸ ਟੀਮ ਦੀ ਕਪਤਾਨੀ ਮਿਹਿਰ ਪਟੇਲ ਨੂੰ ਸੌਂਪੀ ਗਈ। ਇਸ ਤੋਂ ਇਲਾਵਾ ਟੀਮ ‘ਚ ਅਨੂਪ ਚੀਮਾ (ਵਿਕਟਕੀਪਰ), ਅਰਜਨ ਸੁੱਖੂ, ਏਥਨ ਗਿਬਸਨ, ਗੈਵਿਨ ਨਿਬਲਾਕ, ਗੁਰਨੇਕ ਸਿੰਘ ਜੌਹਲ, ਹਰਜਾਪ ਸੈਣੀ, ਜਸ਼ ਸ਼ਾਹ, ਕੈਰਵ ਸ਼ਰਮਾ, ਮੋਹਿਤ ਪ੍ਰਾਸ਼ਰ, ਪਰਮਵੀਰ ਖਰੌੜ, ਸਾਹਿਲ ਬਦੀਨ, ਸ਼ੀਲ ਪਟੇਲ, ਸਿੱਧ ਲਾਡ ਤੇ ਯਾਸਿਰ ਮੁਹੰਮਦ ਸ਼ਾਮਲ ਕੀਤੇ ਗਏ ਹਨ। ਵਾਧੂ ਖਿਡਾਰੀਆਂ ‘ਚ ਅਯੂਸ਼ ਸਿੰਘ, ਇਰਾਨ ਮਲੀਦੂਵਪਥਿਰਾਨਾ, ਰਮਨਬੀਰ ਧਾਲੀਵਾਲ ਤੇ ਯਸ਼ ਮੋਂਡਕਰ ਸ਼ਾਮਲ ਹਨ।
ਤਸਵੀਰ:- ਮਿਹਿਰ ਪਟੇਲ