ਸਿੰਘੂ ਬਾਰਡਰ ‘ਤੇ 734 ਮੋਮਬੱਤੀਆਂ ਬਣੀਆਂ ‘ਕਿਸਾਨਾਂ ਦੀ ਸ਼ਹੀਦੀ’ ਦੀ ਲੋਅ

ਸਿੰਘੂ ਬਾਰਡਰ ‘ਤੇ 734 ਮੋਮਬੱਤੀਆਂ ਬਣੀਆਂ ‘ਕਿਸਾਨਾਂ ਦੀ ਸ਼ਹੀਦੀ’ ਦੀ ਲੋਅ
ਸਿੰਘੂ ਬਾਰਡਰ, 13 ਦਸੰਬਰ (ਪ.ਨ. ਟੀਮ)- ਦੁਨੀਆ ਦੇ ਲੋਕ ਸੰਘਰਸ਼ਾਂ ‘ਚ ਵੱਡਾ ਨਾਮ ਬਣ ਚੁੱਕੇ ਕੁੰਡਲੀ-ਸਿੰਘੂ ਬਾਰਡਰ ਵਿਖੇ ਲੰਘੀ ਰਾਤ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਹੱਦ ‘ਤੇ 734 ਮੋਮਬੱਤੀਆਂ ਜਗਾਈਆਂ ਗਈਆਂ।ਇਸ ਦੌਰਾਨ ਕਿਸਾਨਾਂ ਤੇ ਉੱਥੇ ਮੌਜੂਦ ਹਰ ਸਖਸ਼ ਦੀਆਂ ਅੱਖਾਂ ਵੀ ਨਮ ਗਈਆਂ। ਸਿੰਘੂ ਬਾਰਡਰ ਤੋਂ ਕਿਸਾਨ ਫਤਿਹ ਯਾਤਰਾ ਦੇ ਨਾਲ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇੰਨ੍ਹਾਂ ਮੋਮਬੱਤੀਆਂ ਦੀ ਲੋਅ ‘ਚੋਂ ਸਾਫ ਝਲਕ ਰਿਹਾ ਸੀ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਉਹ ਭੁੱਲ ਨਹੀਂ ਸਕੇ ਤੇ ਨਾ ਹੀ ਭੁੱਲ ਸਕਣਗੇ। ਐਤਵਾਰ ਨੂੰ ਸਰਹੱਦ ‘ਤੇ ਰਵਾਨਾ ਹੋਣ ਤੋਂ ਪਹਿਲਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਹੱਦ ‘ਤੇ ਮੋਮਬੱਤੀਆਂ ਦੀ ਰੋਸ਼ਨੀ ਕੀਤੀ ਗਈ। ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ।

Leave a Reply

Your email address will not be published.