ਪੰਜਾਬਣ ਮੁਟਿਆਰ ਹਰਨਾਜ਼ ਸੰਧੂ ਬਣੀ ਮਿਸ ਯੂਨੀਵਰਸ-2021, ਇਜ਼ਰਾਇਲ ‘ਚ ਭਾਰਤ ਦਾ ਝੰਡਾ ਕੀਤਾ ਬੁਲੰਦ
ਪੰਜਾਬਣ ਮੁਟਿਆਰ ਹਰਨਾਜ਼ ਸੰਧੂ ਬਣੀ ਮਿਸ ਯੂਨੀਵਰਸ-2021,
ਇਜ਼ਰਾਇਲ ‘ਚ ਭਾਰਤ ਦਾ ਝੰਡਾ ਕੀਤਾ ਬੁਲੰਦ
ਚੰਡੀਗੜ੍ਹ 13 ਦਸੰਬਰ (ਪ.ਨ. ਟੀਮ)-ਪੰਜਾਬਣ ਮੁਟਿਆਰ ਹਰਾਨਜ਼ ਸੰਧੂ ਨੇ 2021 ਦੀ ਮਿਸ ਯੂਨੀਵਰਸ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਜ਼ਰਾਈਲ ਦੇ ਸ਼ਹਿਰ ਇਲਾਤ ਵਿਖੇ ਹੋਏ ਉਕਤ ਮੁਕਾਬਲੇ ‘ਚ ਭਾਰਤ ਦਾ ਝੰਡਾ ਬੁਲੰਦ ਕਰਨ ਵਾਲੀ ਹਰਨਾਜ਼ ਨੇ ਦੁਨੀਆ ਦੀਆ 79 ਸੁੰਦਰੀਆਂ ਨੂੰ ਪਛਾੜਦੇ ਹੋਏ ਉਕਤ ਖਿਤਾਬ ਆਪਣੇ ਨਾਮ ਕੀਤਾ। ਦੂਸਰੇ ਸਥਾਨ ‘ਤੇ ਪੈਰਾਗੁਏ ਦੀ ਨਾਦੀਆ ਫਰੇਰਾ ਤੇ ਦੱਖਣੀ ਅਫਰੀਕਾ ਦੀਲਲੇਲਾ ਮਸਵਾਨੇ ਨੇ ਤੀਸਰਾ ਸਥਾਨ ਹਾਸਿਲ ਕੀਤਾ। ਹਰਨਾਜ਼ ਦਾ ਜਨਮ ਚੰਡੀਗੜ੍ਹ ਵਿਖੇ ਸ. ਗੁਰਚਰਨ ਸਿੰਘ ਤੇ ਸ੍ਰੀਮਤੀ ਅੰਮ੍ਰਿਤ ਕੌਰ ਦੇ ਘਰ 3 ਮਾਰਚ 2001 ਨੂੰ ਹੋਇਆ। ਕੈਂਡੀ ਦੇ ਨਾਮ ਨਾਲ ਜਾਣੀ ਜਾਂਦੀ ਹਰਨਾਜ਼ ਨੇ ਸ਼ਿਵਾਲਿਕ ਸਕੂਲ ਤੋਂ ਪੜ੍ਹਨ ਉਪਰੰਤ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ।