ਕੈਨੇਡਾ ਦੇ ਜੰਮਪਲ ਪੰਜਾਬੀ ਅਵਿਨਾਸ਼ ਸਿੰਘ ਨੇ ਜਿੱਤਿਆ ਵਿਸ਼ਵ ਪੱਧਰੀ ਪੁਰਸਕਾਰ, ‘ਆਰਮਜ਼ ਕੰਟਰੋਲ ਪਰਸਨ ਆਫ਼ ਦਿ ਈਅਰ ਐਵਾਰਡ’ ਦਾ ਬਣਿਆ ਹੱਕਦਾਰ
ਕੈਨੇਡਾ ਦੇ ਜੰਮਪਲ ਪੰਜਾਬੀ ਅਵਿਨਾਸ਼ ਸਿੰਘ ਨੇ ਜਿੱਤਿਆ ਵਿਸ਼ਵ ਪੱਧਰੀ ਪੁਰਸਕਾਰ,
‘ਆਰਮਜ਼ ਕੰਟਰੋਲ ਪਰਸਨ ਆਫ਼ ਦਿ ਈਅਰ ਐਵਾਰਡ’ ਦਾ ਬਣਿਆ ਹੱਕਦਾਰ
ਵਿੰਨੀਪੈਗ, 14 ਦਸੰਬਰ (ਪ.ਨ. ਟੀਮ)- ਕੈਨੇਡਾ ਦੇ ਜੰਮਪਲ ਪੰਜਾਬੀ ਮੂਲ ਦੇ ਨੌਜਵਾਨ ਅਵਿਨਾਸ਼ ਸਿੰਘ ਨੇ ਵਿਸ਼ਵ ਸ਼ਾਂਤੀ ਲਈ ਪਾਏ ਯੋਗਦਾਨ ਬਦਲੇ ਵਿਸ਼ਵ ਪੱਧਰੀ ਪੁਰਸਕਾਰ ਜਿੱਤਣ ਦਾ ਮਾਣ ਹਾਸਲ ਕੀਤਾ ਹੈ।ਵਿੰਨੀਪੈਗ ਦੇ ਜੰਮਪਲ ਅਵਿਨਾਸ਼ ਸਿੰਘ ਤੇ ਰੂਜ ਅਲੀ ਨੂੰ ਪ੍ਰਮਾਣੂ ਹਥਿਆਰਾਂ ਨੂੰ ਘਟਾਉਣ ਤੇ ਵਿਸ਼ਵ ਸ਼ਾਂਤੀ ਲਈ ਮੁਹਿੰਮ ਚਲਾਉਣ ਬਦਲੇ ਵਿੱਚ ਵਿਸ਼ਵ ਦਾ ਵੱਡਾ ਖਿਤਾਬ ‘ਆਰਮਜ਼ ਕੰਟਰੋਲ ਪਰਸਨ ਆਫ਼ ਦਿ ਈਅਰ ਐਵਾਰਡ’ ਲਈ ਚੁਣਿਆ ਗਿਆ ਹੈ। ਇਨ੍ਹਾਂ ਦੋਵਾਂ ਦੀ ਚੋਣ ਦੁਨੀਆ ਭਰ ਦੇ ਉਨ੍ਹਾਂ ਵਿਗਿਆਨੀਆਂ, ਡਿਪਲੋਮੈਟਸ ਅਤੇ ਸਿਆਸਤਦਾਨਾਂ ਦੇ ਨਾਲ ਹੋਈ ਹੈ, ਜਿਨ੍ਹਾਂ ਨੂੰ 2021 ਦਾ ‘ਆਰਮਜ਼ ਕੰਟਰੋਲ ਪਰਸਨ ਆਫ਼ ਦਿ ਈਅਰ ਐਵਾਰਡ’ ਮਿਲੇਗਾ। ਉਕਤ ਪੁਰਸਕਾਰ ਹਾਸਿਲ ਕਰਨ ਵਾਲਿਆਂ ਦੀ ਸੂਚੀ ਵਿੱਚ ਕੈਨੇਡਾ ‘ਚੋਂ ਸਿਰਫ ਅਵਿਨਾਸ਼ ਤੇ ਰੂਜ ਅਲੀ ਹੀ ਸ਼ਾਮਲ ਹਨ।
ਤਸਵੀਰ:-