ਕਿਸਾਨ ਅੰਦੋਲਨ ਦਾ ਆਖਰੀ ਜਥਾ ਵੀ ਹੋਇਆ ਰਵਾਨਾ, ਜਸ਼ਨ ਮਨਾਉਂਦਿਆਂ ਖਾਲੀ ਕੀਤਾ ਕਿਸਾਨਾਂ ਨੇ ਗਾਜ਼ੀਪੁਰ ਬਾਰਡਰ

ਕਿਸਾਨ ਅੰਦੋਲਨ ਦਾ ਆਖਰੀ ਜਥਾ ਵੀ ਹੋਇਆ ਰਵਾਨਾ,
ਜਸ਼ਨ ਮਨਾਉਂਦਿਆਂ ਖਾਲੀ ਕੀਤਾ ਕਿਸਾਨਾਂ ਨੇ ਗਾਜ਼ੀਪੁਰ ਬਾਰਡਰ
ਗਾਜ਼ੀਪੁਰ ਬਾਰਡਰ 15 ਦਸੰਬਰ (ਪ.ਨ. ਟੀਮ)- ਕਿਸਾਨ ਅੰਦੋਲਨ ਦੀ ਸਮਾਪਤੀ ਤਹਿਤ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਯੂਪੀ ਦੇ ਗਾਜ਼ੀਪੁਰ ਬਾਰਡਰ ਕੋਲ ਦਿੱਲੀ-ਮੇਰਠ ਐਕਸਪ੍ਰੈਸ ਵੇਅ ਉਤੇ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਡੇਰੇ ਲਾਈ ਬੈਠੇ ਅੰਦੋਲਨਕਾਰੀ ਕਿਸਾਨ ਅੱਜ ਸਾਰੇ ਬਾਰਡਰ ਖਾਲੀ ਕਰਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨ ਖੁਸ਼ੀ ਵਿਚ ਝੂਮਦੇ ਨਜ਼ਰ ਆਏ। ਇਸ ਦੇ ਨਾਲ ਹੀ ਇਸ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਅੰਦੋਲਨ ਵਿੱਚ ਸਾਡਾ ਸਾਥ ਦਿੱਤਾ।

Leave a Reply

Your email address will not be published.