ਕ੍ਰਿਕਟਰ ਹਰਭਜਨ ਸਿੰਘ ਤੇ ਨਵਜੋਤ ਸਿੱਧੂ ਦੀ ਸੰਭਾਵਨਾਵਾਂ ਭਰਪੂਰ ਤਸਵੀਰ

ਕ੍ਰਿਕਟਰ ਹਰਭਜਨ ਸਿੰਘ ਤੇ ਨਵਜੋਤ ਸਿੱਧੂ ਦੀ ਸੰਭਾਵਨਾਵਾਂ ਭਰਪੂਰ ਤਸਵੀਰ
ਚੰਡੀਗੜ੍ਹ 15 ਦਸੰਬਰ (ਪ.ਨ. ਟੀਮ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟਰ ਹਰਭਜਨ ਸਿੰਘ ਨਾਲ ਆਪਣੀ ਮੁਲਾਕਾਤ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਨਵੀ ਰਾਜਨੀਤਿਕ ਚਰਚਾ ਛਿੜ ਗਈ ਹੈ ਕਿ ਹਰਭਜਨ ਸਿੰਘ ਵੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਸਿੱਧੂ ਨੇ ਆਪਣੇ ਟਵਿੱਟਰ ਹੈਂਟਲ ਉਤੇ ਉਕਤ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘ਸੰਭਾਵਨਾਵਾਂ ਨਾਲ ਭਰੀ ਤਸਵੀਰ …. ਭੱਜੀ ਦੇ ਨਾਲ…।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਉਤੇ ਹਰਭਜਨ ਸਿੰਘ ਦੇ ਸਿਆਸਤ ਵਿਚ ਕੁੱਦਣ ਦੀ ਚਰਚਾ ਛਿੜੀ ਸੀ ਪਰ ਬਾਅਦ ਉਨ੍ਹਾਂ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰ ਦਿੱਤਾ ਸੀ। ਹੁਣ ਸਿੱਧੂ ਵੱਲੋਂ ਪਾਈ ਤਸਵੀਰ ਸਾਫ ਇਸ਼ਾਰਾ ਕਰ ਰਹੀ ਹੈ ਕਿ ਇਸ ਪਾਸੇ ਗੱਲ਼ ਅੱਗੇ ਵੱਧ ਰਹੀ ਹੈ।

Leave a Reply

Your email address will not be published.