ਅਲਬਰਟਾ ਵਿਚ ਓਮੀਕਰੋਨ ਵੈਰੀਐਂਟ ਤੇਜ਼ੀ ਨਾਲ ਫੈਲਣ ਲੱਗਾ, ਨਵੇਂ 54 ਮਾਮਲਿਆਂ ਸਦਕਾ ਕੁੱਲ ਮਰੀਜ਼ ਹੋਏ 173
ਅਲਬਰਟਾ ਵਿਚ ਓਮੀਕਰੋਨ ਵੈਰੀਐਂਟ ਤੇਜ਼ੀ ਨਾਲ ਫੈਲਣ ਲੱਗਾ,
ਨਵੇਂ 54 ਮਾਮਲਿਆਂ ਸਦਕਾ ਕੁੱਲ ਮਰੀਜ਼ ਹੋਏ 173
ਕੈਲਗਰੀ, 18 ਦਸੰਬਰ (ਪ.ਨ. ਟੀਮ)- ਕੈਨੇਡਾ ਦੇ ਸੂਬੇ ਅਲਬਰਟਾ ਵਿਚ ਓਮੀਕਰੋਨ ਵੈਰੀਐਂਟ ‘ਚ ਹੁਣ ਤੱਕ 173 ਕੇਸ ਸਾਹਮਣੇ ਆਏ ਹਨ। ਤਾਜ਼ਾਂ 54 ਕੇਸ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ਪੌਣੇ ਦੋ ਸੌ ਦੇ ਕਰੀਬ ਪੁੱਜ ਗਈ ਹੈ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਅਲਬਰਟਾ ‘ਚ 59 ਕੇਸ ਸਾਹਮਣੇ ਆਏ ਸਨ। ਕੈਲਗਰੀ ਖੇਤਰ ਵਿਚ ਓਮੀਕਰੋਨ ਦੇ 87 ਕੇਸ ਅਤੇ ਐਡਮਿੰਟਨ ਵਿਚ ਇਲਾਕੇ ‘ਚ ਵਿਚ 63 ਓਮੀਕਰੋਨ ਪੀੜਤਾਂ ਦੀ ਪਹਿਚਾਣ ਕੀਤੀ ਗਏ ਹੈ। ਕੋਵਿਡ-19 ਦੇ 553 ਨਵੇਂ ਮਾਮਲੇ ਸਾਹਮਣੇ ਆਏ ਹਨ। ਸਮੁੱਚੇ ਰੂਪ ‘ਚ ਅਲਬਰਟਾ ਵਿਚ ਕਰੋਨਾ ਦੇ ਹੁਣ 4431 ਸਰਗਰਮ ਕੇਸ ਹਨ।ਦੱਸਣਯੋਗ ਹੈ ਕਿ ਹੁਣ ਤੱਕ ਕਰੋਨਾ ਨਾਲ ਕੈਨੇਡਾ ‘ਚ ਤਿੰਨ ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।
ਤਸਵੀਰ:- ਓਮੀਕਰੋਨ
ਤਸਵੀਰ:- ਚੜੂਨੀ