ਕਿਤਾਂਬੀ ਸ੍ਰੀਕਾਂਤ ਨੇ ਰਚਿਆ ਇਤਿਹਾਸ, ਵਿਸ਼ਵ ਬੈਡਮਿੰਟਨ ਦੇ ਫਾਈਨਲ ’ਚ ਪੁੱਜਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ
ਕਿਤਾਂਬੀ ਸ੍ਰੀਕਾਂਤ ਨੇ ਰਚਿਆ ਇਤਿਹਾਸ,
ਵਿਸ਼ਵ ਬੈਡਮਿੰਟਨ ਦੇ ਫਾਈਨਲ ’ਚ ਪੁੱਜਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ
ਨਵੀਂ ਦਿੱਲੀ, 19 ਦਸੰਬਰ (ਖੇਡ ਡੈਸਕ)- ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਦਾਖਲਾ ਪਾ ਕੇ, ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਪ੍ਰਾਪਤੀ ਕਰਨ ਵਾਲਾ ਉਹ ਪਹਿਲਾ ਭਾਰਤੀ ਪੁਰਸ਼ ਖਿਡਾਰੀ ਹੈ। ਕਿਦਾਂਬੀ ਨੇ ਸਪੇਨ ਵਿੱਚ ਚੱਲ ਰਹੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਆਪਣੇ ਹੀ ਦੇਸ਼ ਦੇ ਲਕਸ਼ਯ ਸੇਨ ਨੂੰ 17-21, 21-14, 21-17 ਨਾਲ ਹਰਾਕੇ, ਖਿਤਾਬੀ ਦੌਰ ‘ਚ ਪ੍ਰਵੇਸ਼ ਕੀਤਾ। ਲਕਸ਼ਯ ਸੇਨ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਸ੍ਰੀਕਾਂਤ ਦਾ ਫਾਈਨਲ ‘ਚ ਸਿੰਘਾਪੁਰ ਦੇ ਲੋਹ ਕੀਨ ਯੋ ਨਾਲ ਮੁਕਾਬਲਾ ਹੋਵੇਗਾ।
ਤਸਵੀਰ:- ਕਿਤਾਂਬੀ ਸ੍ਰੀਕਾਂਤ