ਚੋਣ ਸੁਧਾਰ ਬਿੱਲ ਹੰਗਾਮੇ ਦਰਮਿਆਨ ਲੋਕ ਸਭਾ ’ਚ ਪਾਸ
ਚੋਣ ਸੁਧਾਰ ਬਿੱਲ ਹੰਗਾਮੇ ਦਰਮਿਆਨ ਲੋਕ ਸਭਾ ’ਚ ਪਾਸ
ਨਵੀਂ ਦਿੱਲੀ, 20 ਦਸੰਬਰ (ਪ.ਨ. ਟੀਮ)- ਲੋਕ ਸਭਾ ਨੇ ਵਿਰੋਧੀ ਧਿਰ ਦੇ ਵਿਰੋਧ ਦਰਮਿਆਨ ਚੋਣ ਚੋਣ ਸੁਧਾਰ ਬਿੱਲ ਪਾਸ ਕਰ ਦਿੱਤਾ ਹੈ। ਇਹ ਬਿੱਲ ਮੁੱਖ ਤੌਰ ‘ਤੇ ਵੋਟਰ ਸੂਚੀਆਂ ਅਤੇ ਸ਼ਨਾਖ਼ਤੀ ਕਾਰਡ ਆਧਾਰ ਨਾਲ ਜੋੜਨ ‘ਤੇ ਅਧਾਰਤ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਲਖੀਮਪੁਰ ਖੀਰੀ ਕਾਂਡ ਸਮੇਤ ਹੋਰ ਮੁੱਦਿਆਂ ’ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਕਾਨੂੰਨ ਮੰਤਰੀ ਕਿਰਨ ਰਿਜਿਜੂ ਵੱਲੋਂ ਪੇਸ਼ ਚੋਣ ਕਾਨੂੰਨ (ਸੋਧ) ਬਿੱਲ, 2021 ਸੰਖੇਪ ਚਰਚਾ ਤੋਂ ਬਾਅਦ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਚਰਚਾ ਦੌਰਾਨ ਕੁਝ ਵਿਰੋਧੀ ਮੈਂਬਰਾਂ ਨੇ ਮੰਗ ਕੀਤੀ ਕਿ ਇਹ ਬਿੱਲ ਪੁਣ-ਛਾਣ ਲਈ ਸੰਸਦੀ ਕਮੇਟੀ ਹਵਾਲੇ ਕੀਤਾ ਜਾਵੇ। ਵਿਰੋਧੀ ਮੈਂਬਰਾਂ ਨੇ ਬਿੱਲ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ iਖ਼ਲਾਫ਼ ਅਤੇ ਸੰਵਿਧਾਨ ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ।
ਚੋਣ ਸੁਧਾਰ ਬਿੱਲ ਦੇ ਮੁੱਖ ਮੁੱਦੇ:-
ਵੋਟਰ ਸੂਚੀਆਂ ਵਿੱਚ ਦੁਹਰਾਅ ਅਤੇ ਫਰਜ਼ੀ ਵੋਟਿੰਗ ਰੋਕਣਾ
ਆਧਾਰ ਕਾਰਡ ਨਾ ਹੋਣ ‘ਤੇ ਹੋਰ ਬਦਲਵੇਂ ਦਸਤਾਵੇਜ਼ ਦੇਣ ਦਾ ਪ੍ਰਬੰਧ
ਇਕ ਸਾਲ ਵਿੱਚ ਚਾਰ ਵਾਰ ਵੋਟਾਂ ਬਣਨਗੀਆਂ
ਸੈਨਿਕ ਵੋਟਰਾਂ ਲਈ ਕਾਨੂੰਨ ’ਚ ਕੀਤੇ ਗਏ ਵਿਸ਼ੇਸ਼ ਪ੍ਰਬੰਧ
ਜਨ ਪ੍ਰਤੀਨਿਧ ਐਕਟ ਦੀਆਂ ਧਾਰਾਵਾਂ ’ਚ ਸੋਧ ਹੋਵੇਗੀ