ਏਸ਼ੀਅਨ ਚੈਪੀਅਨਜ਼ ਹਾਕੀ ਟਰਾਫੀ: ਭਾਰਤ ਤੇ ਪਾਕਿਸਤਾਨ ਹੋਏ ਖਿਤਾਬੀ ਦੌੜ ‘ਚੋਂ ਬਾਹਰ, ਜਪਾਨ ਤੇ ਦੱਖਣੀ ਕੋਰੀਆ ਫਾਈਨਲ ‘ਚ ਪੁੱਜੇ

ਏਸ਼ੀਅਨ ਚੈਪੀਅਨਜ਼ ਹਾਕੀ ਟਰਾਫੀ:
ਭਾਰਤ ਤੇ ਪਾਕਿਸਤਾਨ ਹੋਏ ਖਿਤਾਬੀ ਦੌੜ ‘ਚੋਂ ਬਾਹਰ,
ਜਪਾਨ ਤੇ ਦੱਖਣੀ ਕੋਰੀਆ ਫਾਈਨਲ ‘ਚ ਪੁੱਜੇ
ਢਾਕਾ 21 ਦਸੰਬਰ (ਪ.ਨ. ਟੀਮ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਚੱਲ ਰਹੀ ਏਸ਼ੀਅਨ ਚੈਪੀਅਨਜ਼ ਹਾਕੀ ਟਰਾਫੀ ਦੇ ਸੈਮੀਫਾਈਨਲ ਮੁਕਾਬਲੇ ‘ਚ ਏਸ਼ੀਅਨ ਖੇਡਾਂ ਦੇ ਚੈਪੀਅਨ ਜਪਾਨ ਨੇ ਭਾਰਤ ਨੂੰ 5-3 ਨਾਲ ਹਰਾਕੇ, ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਜਿਕਰਯੋਗ ਹੈ ਕਿ ਚਲੰਤ ਟੂਰਨਾਮੈਂਟ ‘ਚ ਭਾਰਤ ਨੇ ਆਪਣੇ ਆਖਰੀ ਲੀਗ ਮੈਚ ‘ਚ ਜਪਾਨ ਨੂੰ 6-0 ਨਾਲ ਹਰਾਕੇ, ਪੂਲ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ ਪਰ ਜਪਾਨ ਨੇ ਵੱਡਾ ਉਲਟਫੇਰ ਕਰਦਿਆ, ਭਾਰਤ ਨੂੰ ਹਰਾ ਦਿੱਤਾ। ਭਾਰਤ ਲਈ ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਤੇ ਹਾਰਦਿਕ ਸਿੰਘ ਨੇ 1-1 ਗੋਲ ਕੀਤਾ। ਦੂਸਰੇ ਸੈਮੀਫਾਈਨਲ ‘ਚ ਦੱਖਣੀ ਕੋਰੀਆ ਨੇ ਜੈਂਗ ਜੌਂਘਾਈਨ ਦੇ 4 ਗੋਲਾਂ ਸਦਕਾ ਪਾਕਿਸਤਾਨ ਨੂੰ ਬੇਹੱਦ ਰੋਚਕ ਮੁਕਾਬਲੇ 6-5 ਨਾਲ ਹਰਾਕੇ, ਫਾਈਨਲ ‘ਚ ਥਾਂ ਬਣਾਈ ਹੈ। ਫਾਈਨਲ ‘ਚ ਦੱਖਣੀ ਕੋਰੀਆ ਤੇ ਜਪਾਨ ਦੀਆਂ ਟੀਮਾਂ ਭਿੜਨਗੀਆਂ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਕਾਂਸੀ ਦੇ ਤਗਮੇ ਲਈ ਭਿੜਨਗੀਆਂ।

Leave a Reply

Your email address will not be published. Required fields are marked *