ਚੰਡੀਗੜ੍ਹ ਨਗਰ ਨਿਗਮ ਚੋਣਾਂ: ਆਪ ਨੇ ਪਛਾੜਿਆ ਭਾਜਪਾ ਤੇ ਕਾਂਗਰਸ ਨੂੰ ਪਛਾੜਿਆ, ਆਪ 14, ਭਾਜਪਾ 12 ਤੇ ਕਾਂਗਰਸ 8 ਸੀਟਾਂ ‘ਤੇ ਜੇਤੂ
ਚੰਡੀਗੜ੍ਹ ਨਗਰ ਨਿਗਮ ਚੋਣਾਂ:
ਆਪ ਨੇ ਪਛਾੜਿਆ ਭਾਜਪਾ ਤੇ ਕਾਂਗਰਸ ਨੂੰ ਪਛਾੜਿਆ,
ਆਪ 14, ਭਾਜਪਾ 12 ਤੇ ਕਾਂਗਰਸ 8 ਸੀਟਾਂ ‘ਤੇ ਜੇਤੂ
ਚੰਡੀਗੜ੍ਹ, 27 ਦਸੰਬਰ (ਪ.ਨ. ਟੀਮ)- ਚੰਡੀਗੜ੍ਹ ਨਗਰ ਨਿਗਮ ਚੋਣਾਂ ਪਹਿਲੀ ਚੋਣ ਲੜਣ ਵਾਲੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦਿਆ ਭਾਰਤੀ ਜਨਤਾ ਪਾਰਟੀ, ਕਾਂਗਰਸ (ਆਈ) ਤੇ ਅਕਾਲੀ ਦਲ ਨੂੰ ਪਛਾੜ ਦਿੱਤਾ ਹੈ। ਆਪ ਨੇ ਧਮਾਕੇਦਾਰ ਸ਼ੁਰੂਆਤ ਕਰਦਿਆ 14 ਸੀਟਾਂ ਜਿੱਤੀਆਂ ਹਨ ਜਦੋਂਕਿ ਪਿਛਲੀ ਵਾਰ ਨਗਰ ਨਿਗਮ ‘ਤੇ ਕਾਬਜ ਭਾਜਪਾ ਨੂੰ 12 ਸੀਟਾਂ ਹੀ ਮਿਲੀਆਂ ਹਨ ਤੇ ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਨਾਲ ਹੀ ਸਬਰ ਕਰਨਾ ਪਿਆ। ਇਸ ਤਰਾਂ 35 ਵਾਰਡਾਂ ਵਾਲੀ ਚੰਡੀਗੜ੍ਹ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬਹੁਮਤ ਲਈ 19 ਸੀਟਾਂ ਦੀ ਲੋੜ ਸੀ।