ਰਾਜਨਾਥ ਨੇ ਚੀਨ ਨਾਲ ਲੱਗਦੇ ਅਹਿਮ ਫ਼ੌਜੀ ਟਿਕਾਣੇ ’ਤੇ ਹਥਿਆਰ ਪੂਜੇ
ਨਵੀਂ ਦਿੱਲੀ, 25 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਦਸਹਿਰੇ ਦੇ ਮੌਕੇ ’ਤੇ ਪੱਛਮੀ ਬੰਗਾਲ ਦੇ ਸਿਲੀਗੁੜੀ ਸਥਿਤ ਅਹਿਮ ਫੌਜੀ ਅੱਡੇ ’ਤੇ ਹਥਿਆਰਾਂ ਦੀ ਪੂਜਾ ਕੀਤੀ। ਇਸ ਅੱਡੇ ਦੀ ਸਿੱਕਮ ਸੈਕਟਰ ਵਿਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐਲਏਸੀ) ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਜਦੋਂ ਰੱਖਿਆ ਮੰਤਰੀ ਸੁਕਨਾ ਵਿਖੇ ਆਪਣੇ 33 ਕੋਰ ਹੈੱਡਕੁਆਰਟਰ ’ਤੇ ਭਾਰਤੀ ਫੌਜ ਦੀ ਪੂਜਾ ਕਰ ਰਹੇ ਸਨ ਤਾਂ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਨੇ ਅਤੇ ਹੋਰ ਸੀਨੀਅਰ ਫੌਜੀ ਅਧਿਕਾਰੀ ਮੌਜੂਦ ਸਨ। ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਨਾਲ ਸਰਹੱਦੀ ਤਣਾਅ ਸ਼ਾਂਤੀ ਨਾਲ ਹੱਲ ਕਰਨ ਦਾ ਇੱਛੁਕ ਹੈ ਪਰ ਜੇ ਸਾਡੀ ਧਰਤੀ ਵੱਲ ਮੈਲੀ ਅੱਖ ਨਾਲ ਦੇਖਿਆ ਤਾਂ ਫੌਜਾਂ ਮੂੰਹ ਤੋੜ ਜੁਆਬ ਦੇਣ ਦੇ ਸਮਰਥ ਹਨ।