ਭਾਰਤੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਦੱਖਣੀ ਅਫਰੀਕਾ ਖਿਲਾਫ 113 ਦੌੜਾਂ ਨਾਲ ਟੈਸਟ ਮੈਚ ਜਿੱਤਿਆ

ਭਾਰਤੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ,
ਦੱਖਣੀ ਅਫਰੀਕਾ ਖਿਲਾਫ 113 ਦੌੜਾਂ ਨਾਲ ਟੈਸਟ ਮੈਚ ਜਿੱਤਿਆ
ਸੈਂਚੁਰੀਅਨ 30 ਦਸੰਬਰ (ਖੇਡ ਡੈਸਕ)- ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੇ ਟੈਸਟ ਵਿੱਚ ਟੀਮ ਨੇ ਮੇਜ਼ਬਾਨ ਦੱਖਣੀ ਅਫਰੀਕਾ ਦੀ ਟੀਮ ਨੂੰ 113 ਦੌੜਾਂ ਨਾਲ ਹਰਾਇਆ। ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਵੀਰਵਾਰ ਨੂੰ 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਅਫਰੀਕਾ ਦੀ ਟੀਮ 191 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਟੀਮ ਦੇ ਕੋਲ ਦੱਖਣੀ ਅਫਰੀਕਾ ‘ਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਦਾ ਵੀ ਮੌਕਾ ਹੈ। ਕੋਚ ਵਜੋਂ ਰਾਹੁਲ ਦ੍ਰਾਵਿੜ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈ। ਅਜਿਹੇ ਵਿੱਚ ਉਹ ਇਤਿਹਾਸ ਰਚਨਾ ਵੀ ਚਾਹੁੰਣਗੇ। 2014 ਤੋਂ ਬਾਅਦ ਉਕਤ ਮੈਦਾਨ ‘ਚ ਟੈਸਟ ਮੈਚ ਜਿੱਤਣ ਵਾਲੀ ਪਹਿਲੀ ਏਸ਼ੀਅਨ ਟੀਮ ਬਣ ਗਈ ਹੈ ਅਤੇ ਵਿਰਾਟ ਕੋਹਲੀ ਪਹਿਲਾ ਕਪਤਾਨ ਬਣ ਗਿਆ ਹੈ।

Leave a Reply

Your email address will not be published.