ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ ਤੇ ਦੋਹਤ ਨੂੰਹ ਹੋਏ ਭਾਜਪਾ ‘ਚ ਸ਼ਾਮਲ, ਇੰਜੀ. ਕਰਨਵੀਰ ਸਿੰਘ ਟੌਹੜਾ ਤੇ ਫਿਲਮੀ ਨਾਇਕਾ ਮਹਿਰੀਨ ਕਾਲੇਕਾ ਟੌਹੜਾ ਦਿੱਲੀ ‘ਚ ਜਾਕੇ ਹੋਏ ਸ਼ਾਮਲ

 ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ ਤੇ ਦੋਹਤ ਨੂੰਹ ਹੋਏ ਭਾਜਪਾ ‘ਚ ਸ਼ਾਮਲ,
ਇੰਜੀ. ਕਰਨਵੀਰ ਸਿੰਘ ਟੌਹੜਾ ਤੇ ਫਿਲਮੀ ਨਾਇਕਾ ਮਹਿਰੀਨ ਕਾਲੇਕਾ ਟੌਹੜਾ ਦਿੱਲੀ ‘ਚ ਜਾਕੇ ਹੋਏ ਸ਼ਾਮਲ
ਨਵੀਂ ਦਿੱਲੀ, 11 ਜਨਵਰੀ (ਪ.ਨ. ਟੀਮ)- ਪੰਜਾਬ ਦੇ ਟਕਸਾਲੀ ਅਕਾਲੀ ਪਰਿਵਾਰ ਦੇ ਫਰਜ਼ੰਦ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਇੰਜੀ. ਕਰਨਵੀਰ ਸਿੰਘ ਟੌਹੜਾ ਨੇ ਅੱਜ ਆਪਣੀ ਪਤਨੀ ਅਤੇ ਫਿਲਮੀ ਨਾਇਕਾ ਤੇ ਐਡਵੋਕੇਟ ਮਹਿਰੀਨ ਕਾਲੇਕਾ ਟੌਹੜਾ ਸਮੇਤ ਭਾਰਤੀ ਜਨਤਾ ਪਾਰਟੀ ‘ਚ ਸ਼ਮੂਲੀਅਤ ਕਰ ਲਈ ਹੈ। ਦਿੱਲੀ ਵਿੱਚ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ। ਇਸ ਮੌਕੇ ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਲੁਧਿਆਣਾ ਤੋਂ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੂੰ ਭਾਜਪਾ ‘ਚ ਸ਼ਾਮਲ ਕਰ ਲਿਆ। ਅਰਵਿੰਦ ਖੰਨਾ ਕਾਂਗਰਸ ਦੀ ਟਿਕਟ ‘ਤੇ ਦੋ ਵਾਰ ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਭਾਜਪਾ ਵਿੱਚ ਸ਼ਾਮਲ ਹੋਏ ਕਰਨਵੀਰ ਸਿੰਘ ਟੌਹੜਾ ਦੇ ਨਾਨਾ ਗੁਰਚਰਨ ਸਿੰਘ ਟੌਹੜਾ ਪੰਜਾਬ ਦੇ ਸਿਆਸੀ ਆਗੂ ਰਹੇ ਹਨ। ਉਹ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ।

Leave a Reply

Your email address will not be published.