ਯੂਪੀ ‘ਚ ਭਾਜਪਾ ਨੂੰ ਸਭ ਤੋਂ ਵੱਡਾ ਝਟਕਾ, ਸਵਾਮੀ ਪ੍ਰਸਾਦ ਮੌਰਿਆ ਨੇ ਯੋਗੀ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ, ਸਪਾ ‘ਚ ਸ਼ਾਮਲ
ਯੂਪੀ ‘ਚ ਭਾਜਪਾ ਨੂੰ ਸਭ ਤੋਂ ਵੱਡਾ ਝਟਕਾ,
ਸਵਾਮੀ ਪ੍ਰਸਾਦ ਮੌਰਿਆ ਨੇ ਯੋਗੀ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ, ਸਪਾ ‘ਚ ਸ਼ਾਮਲ
ਲਖਨਊ 11 ਜਨਵਰੀ (ਪ.ਨ. ਟੀਮ)- ਸੀਨੀਅਰ ਓਬੀਸੀ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਅੱਜ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਸਵਾਮੀ ਪ੍ਰਸਾਦ ਮੌਰਿਆ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਸਮਾਜਵਾਦੀ ਪਾਰਟੀ (ਸਪਾ) ਵਿੱਚ ਸ਼ਾਮਲ ਹੋ ਗਏ ਹਨ। ਪੰਜ ਵਾਰ ਦੇ ਵਿਧਾਇਕ ਅਤੇ ਪੂਰਵਾਂਚਲ ਦੇ ਕੁਸ਼ੀਨਗਰ ਦੇ ਪਦਰੂਨਾ ਤੋਂ ਮੌਜੂਦਾ ਵਿਧਾਇਕ ਨੇ ਯੋਗੀ ਆਦਿਤਿਆਨਾਥ ਕੈਬਨਿਟ ਵਿੱਚ ਲੇਬਰ, ਰੁਜ਼ਗਾਰ ਅਤੇ ਤਾਲਮੇਲ ਵਿਭਾਗ ਸੰਭਾਲਿਆ ਹੋਇਆ ਸੀ।