ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੋਇਆ ਕਰੋਨਾ
ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੋਇਆ ਕਰੋਨਾ
ਪਟਿਆਲਾ, 12 ਜਨਵਰੀ (ਪ.ਨ. ਟੀਮ)- ਪਟਿਆਲਾ ਸ਼ਹਿਰ ਤੋਂ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰੋਨਾ ਪਾਜ਼ੇਟਿਵ ਹੋ ਗਏ ਹਨ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਸੰਪਰਕ ‘ਚ ਆਉਣ ਵਾਲੇ ਸਮੂਹ ਵਿਅਕਤੀਆਂ ਨੂੰ ਵੀ ਕਰੋਨਾ ਟੈਸਟ ਕਰਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਵੀ ਪਾਜ਼ੇਟਿਵ ਆਏ ਸਨ। ਇਸ ਮਗਰੋਂ ਕੀਤੇ ਗਏ ਟੈਸਟਾ ਦੌਰਾਨ ਨਿਊ ਮੋਤੀ ਮਹਿਲ ਵਿੱਚ ਰਹਿਣ ਵਾਲੇ ਦਰਜਨ ਮੁਲਾਜ਼ਮ ਤੇ ਹੋਰ ਵੀ ਪਾਜ਼ੇਟਿਵ ਨਿਕਲੇ।