ਭਾਜਪਾ ਵਿਚ 6 ਦਿਨ ਰਹਿ ਕੇ ਕਾਂਗਰਸ ‘ਚ ਪਰਤੇ ਵਿਧਾਇਕ ਲਾਡੀ ਦੀ ਟਿਕਟ ਕੱਟੀ
ਭਾਜਪਾ ਵਿਚ 6 ਦਿਨ ਰਹਿ ਕੇ ਕਾਂਗਰਸ ‘ਚ ਪਰਤੇ ਵਿਧਾਇਕ ਲਾਡੀ ਦੀ ਟਿਕਟ ਕੱਟੀ
ਚੰਡੀਗੜ੍ਹ 15 ਜਨਵਰੀ (ਪ.ਨ. ਟੀਮ)- ਕਾਂਗਰਸ ਪਾਰਟੀ ਨੇ ਵੱਲੋਂ ਆਪਣੇ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ‘ਚ ਗੁਰਦਾਸਪੁਰ ਜਿਲ੍ਹੇ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਨਾਮ ਸ਼ਾਮਲ ਨਹੀਂ ਹੈ। ਉਨ੍ਹਾਂ ਦੀ ਥਾਂ ਮਨਦੀਪ ਸਿੰਘ ਰੰਗੜ ਨੰਗਲ ਨੂੰ ਟਿਕਟ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕਿ ਲਾਡੀ ਪਿਛਲੇ ਦਿਨੀਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਤੇ 6 ਦਿਨ ਬਾਅਦ ਹੀ ਮੁੜ ਕਾਂਗਰਸ ਵਿਚ ਪਰਤ ਆਏ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਕਾਂਗਰਸ ਨੇ ਲਾਡੀ ਨੂੰ ਟਿਕਟ ਦਾ ਭਰੋਸਾ ਦੇ ਕੇ ਵਾਪਸੀ ਕਰਵਾਈ ਹੈ ਪਰ ਉਨ੍ਹਾਂ ਦਾ ਨਾਮ ਸੂਚੀ ਵਿੱਚ ਸ਼ਾਮਲ ਨਹੀਂ ਹੈ।