ਆਪ ਉਮੀਦਵਾਰ ਆਸ਼ੂ ਬਾਂਗੜ ਹੋਏ ਕਾਂਗਰਸ ‘ਚ ਸ਼ਾਮਲ, ਹੁਣ ਕਾਂਗਰਸ ਵੱਲੋਂ ਲੜਨਗੇ
ਆਪ ਉਮੀਦਵਾਰ ਆਸ਼ੂ ਬਾਂਗੜ ਹੋਏ ਕਾਂਗਰਸ ‘ਚ ਸ਼ਾਮਲ,
ਹੁਣ ਕਾਂਗਰਸ ਵੱਲੋਂ ਲੜਨਗੇ
ਚੰਡੀਗੜ੍ਹ 17 ਜਨਵਰੀ (ਪ.ਨ. ਟੀਮ)- ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਉਮੀਦਵਾਰ ਅਮਨਦੀਪ ਸਿੰਘ ਆਸ਼ੂ ਬਾਂਗੜ ਵੱਲੋਂ ਆਪ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਆਸ਼ੂ ਬਾਂਗੜ ਨੂੰ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਮੂਲੀਅਤ ਕਰਵਾਈ। ਇਸ ਮੌਕੇ ਜ਼ੀਰਾ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਵੀ ਹਾਜ਼ਰ ਸਨ। ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਤੇ ਹਰ ਪਾਸੇ ਤੋਂ ਟਿਕਟ ਵੇਚੇ ਜਾਣ ਦੇ ਦੋਸ਼ ਲੱਗ ਰਹੇ ਹਨ ਅਤੇ ਆਸ਼ੂ ਬਾਂਗੜ ਨੇ ਸਚਾਈ ਦੇ ਰਸਤੇ ‘ਤੇ ਚਲਦਿਆਂ ਹੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਆਸ਼ੂ ਬਾਂਗੜ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਐਲਾਨਿਆ, ਜਿਸ ਨਾਲ ਮੌਜੂਦਾ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਦੀ ਟਿਕਟ ਕੱਟੀ ਗਈ ਹੈ।