ਲਹਿਰਾਗਾਗਾ ’ਚ ਰਿਲਾਇੰਸ ਪੰਪ ਅੱਗੇ ਬੀਬੀਆਂ ਨੇ ਸਾਂਭਿਆ ਮੋਰਚਾ

ਲਹਿਰਾਗਾਗਾ, 26 ਅਕਤੂੂਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਇਥੇ ਰਿਲਾਇੰਸ ਪੈਟਰੋਲ ਪੰਪ ਅੱਗੇ ਲਾਇਆ ਧਰਨਾ 26ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਧਰਨੇ ਕਾਰਨ ਪੰਪ ਮਾਲਕਾਂ ਨੂੰ ਝੋਨੇ ਦੀ ਵਿਕਰੀ ਅਤੇ ਕਣਕ ਦੀ ਬੀਜਾਈ ਕਰਕੇ ਇੱਕ ਲੱਖ ਲਿਟਰ ਪੈਟਰੋਲ/ ਡੀਜ਼ਲ ਦੀ ਵਿਕਰੀ ਨਾ ਹੋਣ ਦਾ ਖਮਿਆਜ਼ਾ ਭੁਗਤਣਾ ਪਿਆ। ਅੱਜ ਦੇ ਧਰਨੇ ਨੂੰ ਜਥੇਬੰਦੀ ਦੀ ਨੌਜਵਾਨ ਆਗੂ ਜਸ਼ਨਦੀਪ ਕੌਰ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੋਰ, ਜ਼ਿਲ੍ਹਾ ਆਗੂ ਦਰਸ਼ਨ ਚੰਗਾਲੀਵਾਲਾ, ਸੂਬਾ ਸਿੰਘ ਸੰਗਤਪੁਰਾ , ਹਰਜਿੰਦਰ ਨੰਗਲਾ, ਗੁਰਭੀਰ ਜਵਾਰਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਮੇਂ- ਸਮੇਂ ਦੀਆਂ ਕੇਂਦਰੀ ਤੇ ਰਾਜ ਸਰਕਾਰਾਂ ਦੀਆਂ ਸਰਮਾਏਦਾਰੀ ਪੱਖੀ ਤੇ ਕਿਸਾਨ ਮਾਰੂ ਨੀਤੀਆਂ ਨੇ ਕਿਸਾਨਾਂ ਨੂੰ ਕਰਜ਼ਾਈ ਕਰ ਦਿੱਤਾ ਹੈ ਤੇ ਹੁਣ ਦੇਸ਼ ਦੇ ਹਾਕਮ ਕਿਸਾਨਾਂ ਦੀਆਂ ਜ਼ਮੀਨਾਂ ਅੰਬਾਨੀਆਂ-ਅਡਾਨੀਆਂ ਹਵਾਲੇ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਹੁਣ ਹਰ ਵਰਗ ਦੇ ਚੁੱਲ੍ਹੇ ਦੀ ਲੜਾਈ ਹੈ। ਉਨ੍ਹਾਂ ਦਸਹਿਰੇ ਮੌਕੇ ਵੱਡੀ ਗਿਣਤੀ ’ਚ ਔਰਤਾਂ ਦੇ ਮੋਦੀ ਨੂੰ ਵੰਗਾਰਨ ਲਈ ਬੋਲੇ ਹੱਲੇ ’ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਔਰਤ ਆਗੂਆਂ ਨੇ ਝੋਨੇ ਦੀ ਬੋਲੀ ਅਤੇ ਕਣਕ ਦੀ ਬੀਜਾਈ ਕਰਕੇ ਮੋਦੀ ਖਿਲਾਫ਼ ਲਗਾਤਾਰ ਧਰਨੇ ਚਲਾਉਣ ਦਾ ਐਲਾਨ ਕੀਤਾ ਹੈ। ਲਹਿਰਾਗਾਗਾ ’ਚ ਧਰਨੇ ਨੂੰ ਸੰਬੋਧਨ ਕਰਦੀ ਕਿਸਾਨ ਜਥੇਬੰਦੀ ਦੀ ਆਗੂ ਜਸ਼ਨਦੀਪ ਕੌਰ।

Leave a Reply

Your email address will not be published.