ਅੰਮ੍ਰਿਤਸਰ ‘ਚ ਘਰ ‘ਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਸਾਮਾਨ ਵੀ ਤੋੜਿਆ
ਅੰਮ੍ਰਿਤਸਰ : ਵਾਰਡ ਨੰਬਰ 22 ਦੇ ਪ੍ਰੀਤ ਨਗਰ ‘ਚ ਇਕ ਵਿਅਕਤੀ ਨੇ ਰੰਜਿਸ਼ ਦੇ ਚੱਲਦਿਆਂ ਇਲਾਕੇ ‘ਚ ਹੀ ਰਹਿਣ ਵਾਲੇ ਸੁਰੇਸ਼ ਯਾਦਵ ਦੇ ਘਰ ‘ਚ ਵੜ ਕੇ ਸਾਮਾਨ ਦੀ ਭੰਨ੍ਹ-ਤੋੜ ਕੀਤੀ ਤੇ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਪ੍ਰੀਤ ਨਗਰ ਵਾਸੀ ਸੁਰੇਸ਼ ਯਾਦਵ ਨੇ ਦੱਸਿਆ ਕਿ ਟੀਟੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੋਮਵਾਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰਦੇ ਹੋਏ ਜ਼ਖ਼ਮੀ ਕਰ ਦਿੱਤਾ।
ਹਮਲਾਵਰਾਂ ਨੇ ਸੁਰੇਸ਼ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਸੁਰੇਸ਼ ਨੇ ਦੱਸਿਆ ਕਿ ਟੀਟੂ ਦੀ ਉਸਦੇ ਬੇਟੇ ਰਾਹੁਲ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਸੀ। ਬੀਤੀ ਦੇਰ ਸ਼ਾਮ ਜਦੋਂ ਰਾਹੁਲ ਟਿਊਸ਼ਨ ਪੜ੍ਹਨ ਲਈ ਗਿਆ ਤਾਂ ਪਿਛੇ ਤੋਂ ਦੋਸ਼ੀਆਂ ਨੇ ਘਰ ‘ਚ ਆ ਕੇ ਹਮਲਾ ਕਰ ਦਿੱਤਾ।