CBSE ਦਾ ਅਲਰਟ – CTET ਦੀ 5 ਨਵੰਬਰ ਦੀ ਪ੍ਰੀਖਿਆ ਬਾਰੇ ਵਾਇਰਲ ਖ਼ਬਰਾਂ ਤੋਂ ਕੀਤਾ ਸਾਵਧਾਨ

ਲੁਧਿਆਣਾ, ਜੇਐੱਨਐੱਨ : ਸੋਸ਼ਲ ਮੀਡੀਆ ‘ਤੇ ਕਈ ਪ੍ਰੀਖਿਆਵਾਂ ਕਰਵਾਉਣ ਦੀਆਂ ਫਰਜੀ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਦਿਨਾਂ ‘ਚ Central teacher eligibility test (ਸੀਟੀਈਟੀ) ਦੇ ਪ੍ਰਬੰਧਾਂ ਦੀ ਗੱਲ ਵਾਇਰਲ ਹੋ ਰਹੀ ਹੈ। ਇਸ ‘ਚ ਪ੍ਰੀਖਿਆ ਪੰਜ ਨਵੰਬਰ 2020 ਨੂੰ ਕਰਵਾਏ ਜਾਣ ਦੀ ਗੱਲ ਚੱਲ ਰਹੀ ਹੈ। ਸੀਟੀਈਟੀ ਪ੍ਰੀਖਿਆ ਦੇ ਕਰਵਾਉਣ ਸਬੰਧੀ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਤਾਂ ਉਮੀਦਵਾਰ ਤਰ੍ਹਾਂ-ਤਰ੍ਹਾਂ ਦੇ ਅੰਦਾਜੇ ਲਾ ਰਹੇ ਹਨ।
ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ (ਸੀਬੀਐੱਸਈ) ਨੇ ਸੀਟੀਈਟੀ ਦੇ ਵਾਇਰਲ ਹੋਏ ਇਸ ਫਰਜੀ ਨੋਟਿਸ ‘ਤੇ ਸਪੱਸ਼ਟ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ। ਬੋਰਡ ਨੇ ਨੋਟਿਸ ਜਾਰੀ ਕਰ ਕੇ ਸਪੱਸ਼ਟ ਕਿਹਾ ਕਿ 25 ਮਈ 2020 ਨੂੰ ਵੀ ਸੂਚਿਤ ਕੀਤਾ ਗਿਆ ਹੈ ਕਿ ਪ੍ਰੀਖਿਆ ਕਰਵਾਈ ਹੋਵੇਗੀ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਸੀਬੀਐੱਸਈ ਨੇ ਸੀਟੀਈਟੀ ਦੇ 14ਵੇਂ ਐਡੀਸ਼ਨ ਸਬੰਧੀ ਹੁਣ ਤਕ ਕੋਈ ਵੀ ਫ਼ੈਸਲਾ ਨਹੀਂ ਲਿਆ ਹੈ, ਇਸ ਲਈ ਫਰਜੀ ਖ਼ਬਰਾਂ ਵੱਲ ਨਾ ਦੇਣ।
ਦੱਸਣਯੋਗ ਹੈ ਕਿ ਇਸ ਦੇ ਦੋ ਮਹੀਨੇ ਪਹਿਲਾ ਪੰਜਾਬ ਯੂਨੀਵਰਸਿਟੀ (ਪੀਯੂ) ਦੀਆਂ ਪ੍ਰੀਖਿਆਵਾਂ ਆਯੋਜਨ ਸਬੰਧੀ ਵੀ ਫਰਜੀ ਖਬਰਾਂ ਵਾਇਰਸ ਹੁੰਦੀਆਂ ਰਹੀਆਂ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ‘ਚ ਪ੍ਰੀਖਿਆਵਾਂ ਦੇ ਆਯੋਜਨ ਸਬੰਧੀ ਦੁਨੀਆ ਦੀ ਸਥਿਤੀ ਬਣ ਗਈ ਸੀ। ਪੀਯੂ ਨੂੰ ਵੀ ਫਰਜੀ ਖ਼ਬਰਾਂ ਦੇ ਵਾਇਰਲ ਹੋਣ ਤੋਂ ਬਾਅਦ ਨੋਟਿਸ ਜਾਰੀ ਕਰਨਾ ਪਾਇਆ ਸੀ।

Leave a Reply

Your email address will not be published. Required fields are marked *