ਲੰਡਨ ‘ਚ ਮਿਲਦੀ ਹੈ ਕੁੱਤਾ ਘੁਮਾਉਣ ਦੀ ਨੌਕਰੀ, ਮੋਟੀ ਤਨਖ਼ਾਹ ਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਵੀ

ਲੰਡਨ – ਕੁੱਤਾ ਘੁਮਾਉਣ ਦੀ ਨੌਕਰੀ, ਮੋਟੀ ਤਨਖ਼ਾਹ ਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਵੀ। ਜੀ ਹਾਂ, ਲੰਡਨ ‘ਚ ਸਥਿਤ ਲਾ ਫਰਮ ਜੌਸਫ ਹੇਗ ਆਰੋਂਸਨ ਆਪਣੇ ਕਰਮਚਾਰੀਆਂ ‘ਚ ਵਾਧਾ ਕਰਨਾ ਚਾਹੁੰਦੀ ਹੈ, ਜਿਸ ਲਈ ਉਸ ਨੇ ਕੁੱਤਾ ਘੁਮਾਉਣ ਵਾਲੇ ਪੇਸ਼ੇਵਰਾਂ ਲਈ ਨੌਕਰੀ ਆਫ਼ਰ ਕੀਤੀ ਹੈ।

ਜੋ ਵੀ ਵਿਅਕਤੀ ਇਸ ਨੌਕਰੀ ਲਈ ਚੁਣਿਆ ਜਾਵੇਗਾ ਤੇ ਉਸ ਨੂੰ ਸਾਰਾ ਦਿਨ ਇਕ ਡੈਸਕ ‘ਤੇ ਬੈਠਣਾ ਹੋਵੇਗਾ ਤੇ ਕੰਮ ਹੋਵੇਗਾ ਕੁੱਤੇ ਨੂੰ ਘੁਮਾਉਣਾ। ਇਸ ਲਈ ਉਸ ਨੂੰ ਸਾਲਾਨਾ 30 ਹਜ਼ਾਰ ਪੌਂਡ (28.95 ਲੱਖ ਰੁਪਏ) ਦੀ ਤਨਖ਼ਾਹ ਵੀ ਦਿੱਤੀ ਜਾਵੇਗੀ। ਨਾਲ ਹੀ ਪੈਨਸ਼ਨ, ਜੀਵਨ ਬੀਮੇ ਦੇ ਨਾਲ ਨਿੱਜੀ ਮੈਡੀਕਲ ਤੇ ਡੈਂਟਲ ਇੰਸ਼ੋਰੈਂਸ ਦਾ ਲਾਭ ਵੀ ਮਿਲੇਗਾ। ਨੌਕਰੀ ਮਿਲਣ ਤੋਂ ਬਾਅਦ ਸਵੇਰੇ 9 ਤੋਂ ਸ਼ਾਮ 6 ਵਜੇ ਤਕ ਕੰਮ ਕਰਨਾ ਹੋਵੇਗਾ। ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਉਹ ਇਹ ਨੌਕਰੀ ਕਰ ਕੇ ਬਹੁਤ ਖ਼ੁਸ਼ ਹੋਣਗੇ। ਇਸ ਤੋਂ ਪਹਿਲਾਂ ਵੀ ਲੰਡਨ ‘ਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਕ ਸਾਲ ਪਹਿਲਾਂ ਲੰਡਨ ਦੇ ਨਾਈਟਸਬ੍ਰਿਜ ‘ਚ ਰਹਿਣ ਵਾਲੇ ਇਕ ਜੋੜੇ ਨੇ ਆਪਣੇ ਦੋ ਕੁੱਤਿਆਂ ਦੀ ਦੇਖਭਾਲ ਲਈ ਕੇਅਰਟੇਕਰ ਰੱਖਣ ਦਾ ਇਕ ਇਸ਼ਤਿਹਾਰ ਕੱਢਿਆ ਸੀ। ਇਸ ਇਸ਼ਤਿਹਾਰ ‘ਚ ਉਨ੍ਹਾਂ ਨੇ ਕੇਅਰਟੇਕਰ ਨੂੰ ਲੱਖਾਂ ਦੀ ਸੈਲਰੀ ਆਫ਼ਰ ਕੀਤੀ ਸੀ।

ਕੁੱਤਿਆਂ ਦੀ ਦੇਖਭਾਲ ਲਈ ਆਫ਼ਰ ਕੀਤੇ ਸਨ 29 ਲੱਖ ਰੁਪਏ ਸਾਲਾਨਾ

ਦਰਅਸਲ ਇਸ ਜੋੜੇ ਨੂੰ ਆਪਣੇ ਕੰਮ ਲਈ ਜ਼ਿਆਦਾ ਸਮਾਂ ਘਰੋਂ ਬਾਹਰ ਰਹਿਣਾ ਪੈਂਦਾ ਸੀ। ਇਹ ਕਾਰਨ ਸੀ ਕਿ ਉਨ੍ਹਾਂ ਨੂੰ ਆਪਣੇ ਦੋ ਕੁੱਤਿਆਂ ਦਾ ਧਿਆਨ ਰੱਖਣ ਲਈ ਇਕ ਕੇਅਰਟੇਕਰ ਚਾਹੀਦਾ ਸੀ। ਜੋੜੇ ਨੇ ਆਪਣੇ ਪਾਲਤੂ ਕੁੱਤਿਆਂ ਦਾ ਨਾਂ ‘ਮੀਲੋ’ ਤੇ ‘ਆਸਕਰ’ ਰੱਖਿਆ ਸੀ। ਇਕ ਸਾਲ ਤਕ ਦੇਖਭਾਲ ਕਰਨ ਲਈ ਉਸ ਨੂੰ 40 ਹਜ਼ਾਰ ਡਾਲਰ (ਲਗਪਗ 29 ਲੱਖ ਰੁਪਏ) ਦਿੱਤੇ ਜਾਣ ਲਈ ਕਿਹਾ ਸੀ।

Leave a Reply

Your email address will not be published.