ਪਿਸ਼ਾਵਰ ਦੇ ਮਦਰੱਸੇ ‘ਚ ਧਮਾਕਾ, 7 ਦੀ ਮੌਤ ਤੇ 70 ਜ਼ਖ਼ਮੀ, ਮਾਮਲੇ ਦੀ ਜਾਂਚ ਜਾਰੀ

ਪਿਸ਼ਾਵਰ, ਏਐੱਨਆਈ : ਪਾਕਿਸਤਾਨ ਦੇ ਪਿਸ਼ਾਵਰ ‘ਚ ਮੰਗਲਵਾਰ ਨੂੰ ਇਕ ਬੰਬ ਧਮਾਕੇ ਦੀ ਜਾਣਕਾਰੀ ਮਿਲੀ ਹੈ। ਪਿਸ਼ਾਵਰ ਦੇ ਦਿਰ ਕਲੋਨੀ ‘ਚ ਬੰਬ ਧਮਾਕਾ ਹੋਇਆ ਹੈ। ਪਾਕਿਸਤਾਨ ਦੀ ਨਿਊਜ਼ ਏਜੰਸੀ ਡੌਨ ‘ਚ ਛਾਪੀ ਖ਼ਬਰ ਅਨੁਸਾਰ ਇਸ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 70 ਜ਼ਖ਼ਮੀ ਹਨ।

Senior Superintendent of Police (Operations) ਮੰਸੂਰ ਅਮਾਨ (Mansoor Aman) ਨੇ ਧਮਾਕੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਸ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤਕ ਕੁਝ ਪਤਾ ਨਹੀਂ ਚੱਲ ਸਕਿਆ। ਜਾਂਚ ਜਾਰੀ ਹੈ। ਲੇਡੀ ਰੀਡਿੰਗ ਹਸਪਤਾਲ (Lady Reading Hospital) ਦੇ ਬੁਲਾਰੇ ਮੁਹੰਮਦ ਆਸਿਮ ( Mohammad Asim) ਨੇ ਦੱਸਿਆ ਕਿ ਹਸਪਤਾਲ ‘ਚ 7 ਲਾਸ਼ਾਂ ਨੂੰ ਲਾਇਆ ਗਿਆ ਤੇ ਬੱਚਿਆਂ ਸਮੇਤ 70 ਜ਼ਖ਼ਮੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਖ਼ਮੀਆਂ ਦੇ ਇਲਾਜ ਲਈ ਸਵੈ ਹਸਪਤਾਲ ਦੇ ਡਾਇਰੈਕਟਰ ਐਮਰਜੈਂਸੀ ਵਾਰਡ ‘ਚ ਮੌਜੂਦ ਸਨ।
ਸੀਨੀਅਰ ਪੁਲਿਸ ਅਫਸਰ ਵਕਾਰ ਅਜੀਮ ਨੇ ਦੱਸਿਆ, ‘Seminary ‘ਚ ਕੁਰਾਨ ਕਲਾਸ ਦੌਰਾਨ ਇਹ ਧਮਾਕਾ ਹੋਇਆ। ਉੱਥੇ ਕੋਈ ਇਕ ਬੈਗ ਲੈ ਕੇ ਗਿਆ ਸੀ।’ ਇਕ ਹੋਰ ਸੀਨੀਅਰ ਪੁਲਿਸ ਅਫਸਰ ਮੁਹੰਮਦ ਅਲੀ ਗੰਡਾਪੁਰ ਨੇ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀ ਲੋਕਾਂ ‘ਚੋਂ ਉੱਥੇ ਪੜ੍ਹਾਉਣ ਵਾਲੇ ਦੋ ਅਧਿਆਪਕ ਹਨ। ਇਨ੍ਹਾਂ ‘ਚ ਐੱਸਐੱਸਪੀ ਅਮਨ ਨੇ ਜਾਣਕਾਰੀ ਦਿੱਤੀ ਕਿ ਧਮਾਕੇ ‘ਚ ਆਈਈਡੀ ਦਾ ਇਸਤੇਮਾਲ ਕੀਤਾ ਗਿਆ ਸੀ। ਇਲਾਕੇ ਨੂੰ ਪੁਲਿਸ ਨੇ ਘੇਰ ਲਿਆ ਹੈ ਤੇ ਸਬੂਤ ਜਮ੍ਹਾ ਕਰਨ ‘ਚ ਲੱਗੀ ਹੈ।

Leave a Reply

Your email address will not be published.