ਸੜਕ ਹਾਦਸੇ ‘ਚ ਵਾਲ਼-ਵਾਲ਼ ਬਚੇ ਵਿਧਾਇਕ ਸੁਸ਼ੀਲ ਰਿੰਕੂ, ਨਵਾਂਸ਼ਹਿਰ ਕੋਲ ਟ੍ਰੈਕਟਰ-ਟਰਾਲੀ ਨਾਲ ਟਕਰਾਈ ਕਾਰ

ਜਲੰਧਰ : Jalandhar West ਦੇ ਵਿਧਾਇਕ ਸੁਸ਼ੀਲ ਰਿੰਕੂ ਦੀ ਗੱਡੀ ਜਲੰਧਰ-ਚੰਡੀਗੜ੍ਹ ਰੋਡ ‘ਤੇ Nawanshahar ਨੇਡ਼ੇ ਹਾਦਸਾਗ੍ਰਸਤ ਹੋ ਗਈ ਹੈ। ਟ੍ਰੈਕਟਰ-ਟਰਾਲੀ ਨਾਲ ਹੋਈ ਟੱਕਰ ‘ਚ MlA Sushil Rinku, ਉਨ੍ਹਾਂ ਦੇ ਗੰਨਮੈਨ ਤੇ ਡਰਾਈਵਰ ਵਿੱਕੀ ਨੂੰ ਸੱਟਾਂ ਲੱਗੀਆਂ ਹਨ। ਸਾਰਿਆਂ ਨੂੰ ਨਵਾਂਸ਼ਹਿਰ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਸੀਟ ਬੈਲਟ ਪਾਉਣ ਕਾਰਨ ਵਾਲ-ਵਾਲ ਬਚੇ

ਅੱਜ ਸਵੇਰੇ ਚੰਡੀਗੜ੍ਹ ਜਾਣ ਲਈ ਆਪਣੀ ਫਾਰਚੂਨਰ ਗੱਡੀ ਰਾਹੀਂ ਰਵਾਨਾ ਹੋਏ ਤੇ ਡਰਾਈਵਰ ਦੇ ਨਾਲ ਵਾਲੀ ਅਗਲੀ ਸੀਟ ’ਤੇ ਬੈਠੇ ਹੋਏ ਸਨ। ਕਸਬਾ ਜਾਡਲਾ ਨੇੜੇ ਟਰੈਕਟਰ ਦੋ ਟਰਾਲੀਆਂ ਜੋੜ ਕੇ ਜਾ ਰਿਹਾ ਸੀ। ਟਰੈਕਟਰ ਚਾਲਕ ਨੇ ਅਚਨਚੇਤੀ ਬ੍ਰੇਕ ਮਾਰ ਦਿੱਤੀ ਤਾਂ ਗੱਡੀ ਟਰਾਲੀ ਦੇ ਪਿੱਛੇ ਟਕਰਾ ਗਈ। ਹਾਦਸੇ ’ਚ ਵਿਧਾਇਕ ਸੁਸ਼ੀਲ ਰਿੰਕੂ, ਉਨ੍ਹਾਂ ਦਾ ਡਰਾਈਵਰ ਵਿੱਕੀ ਤੇ ਗੰਨਮੈਨ ਵਿਕਰਮ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *