‘ਗੋ ਕੋਰੋਨਾ ਗੋ’ ਕਹਿਣ ਵਾਲੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਹੋਏ ਕੋਰੋਨਾ ਸੰਕ੍ਰਮਿਤ, ਕੱਲ੍ਹ ਪਾਇਲ ਘੋਸ਼ ਨੂੰ ਆਰਪੀਆਈ ਦੀ ਮੈਂਬਰਸ਼ਿਪ ਮਿਲੀ ਸੀ

ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਵੀ ਕੋਰੋਨਾ ਹੋ ਗਿਆ ਹੈ। ਟਵਿੱਟਰ ‘ਤੇ ਸੰਕ੍ਰਮਿਤ ਹੋਣ ਦੀ ਖ਼ਬਰ ਉਨ੍ਹਾਂ ਨੇ ਖੁਦ ਸ਼ੇਅਰ ਕੀਤੀ। ਦੱਸ ਦਈਏ ਕਿ ‘ਗੋ ਕੋਰੋਨਾ ਗੋ ਦਾ ਨਾਰਾ’ ਵੀ ਉਨ੍ਹਾਂ ਨੇ ਹੀ ਦਿੱਤਾ ਸੀ ਤੇ ਬੀਤੇ ਦਿਨੀਂ ਉਨ੍ਹਾਂ ਨੇ ਪਾਇਲ ਘੋਸ਼ ਨੂੰ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੀ ਮੈਂਬਰਸ਼ਿਪ ਦਿਵਾਈ ਸੀ। ਕੁਝ ਦਿਨਾਂ ਲਈ ਉਹ ਮੁੰਬਈ ਦੇ ਇਕ ਹਸਪਤਾਲ ‘ਚ ਭਰਤੀ ਹੋ ਗਏ ਹਨ। ਦੱਸ ਦਈਏ ਕਿ ਮਾਰਚ ਮਹੀਨੇ ‘ਚ ਕੋਰੋਨਾ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਐੱਸ ਗਰੁੱਪ ਦੇ ਨਾਲ ‘ਗੋ ਕੋਰੋਨਾ ਗੋ’ ਦਾ ਨਾਰਾ ਦੇ ਕੇ ਕੋਰੋਨਾ ਨੂੰ ਭਾਰਤ ‘ਚੋ ਭਜਾਉਣ ਦਾ ਪਰਿਆਸ ਕੀਤਾ ਸੀ।

ਕੋਰੋਨਾ ਤੋਂ ਆਮ ਜਨਤਾ ਦੇ ਨਾਲ-ਨਾਲ ਇਸ ਸਮੇਂ ਮੁੱਖ ਮੰਤਰੀ, ਮੰਤਰੀ ਤੇ ਕਈ ਅਧਿਕਾਰੀ ਵੀ ਸਕ੍ਰਮਿਤ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਕਰਨਾਟਕ ਦੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀ ਵੀ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ। ਹਾਲ ਹੀ ‘ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਜੀਤ ਪਵਾਰ ਨੇ ਵੀ ਸੋਮਵਾਰ ਨੂੰ ਟਵੀਟ ਕਰਕੇ ਖੁਦ ਸੰਕ੍ਰਮਿਤ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ, ‘ਮੇਰਾ ਕੋਰੋਨਾ ਟੈਸਟ ਪਾਜ਼ੇਟਿਵ ਹੈ ਤੇ ਮੇਰੀ ਸਿਹਤ ਵਧੀਆ ਹੈ। ਡਾਕਟਰ ਦੀ ਸਲਾਹ ‘ਤੇ ਮੈਂਨੂੰ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *