Unlock 5.0 Guideline Latest Update: 30 ਨਵੰਬਰ ਤਕ ਲਾਗੂ ਰਹੇਗੀ ਅਨਲਾਕ 5.0 ਦੀ ਗਾਈਡਲਾਈਨ, ਜਾਣੋ ਕੀ ਕਿਹਾ ਗ੍ਰਹਿ ਮੰਤਰਾਲੇ ਨੇ

Unlock 5.0 Guideline: ਕੇਂਦਰੀ ਗ੍ਰਹਿ ਮੰਤਰਾਲੇ ਤੋਂ ਜਾਰੀ ਨਿਰਦੇਸ਼ਾਂ ਅਨੁਸਾਰ,Unlock 5.0 ਦੀ ਗਾਈਡਲਾਈਨ ਹੁਣ 30 ਨਵੰਬਰ ਤਕ ਲਾਗੂ ਰਹੇਗੀ। ਦੇਸ਼ ‘ਚ ਵੱਖ-ਵੱਖ ਸੇਵਾਵਾਂ ਨੂੰ ਬਹਾਲ ਕਰਨ ਵਾਲੀ ਇਹ ਗਾਈਡਲਾਈਨ 30 ਸਤੰਬਰ ਨੂੰ ਜਾਰੀ ਕੀਤੀ ਗਈ ਸੀ। ਇਸ ਤਹਿਤ ਸਿਨੇਮਾ ਘਰਾਂ ਨੂੰ ਖੋਲਣ ਦਾ ਵੱਡਾ ਫੈਸਲਾ ਹੋਇਆ ਸੀ। ਨਾਲ ਹੀ ਇੱਥੇ ਕੋਰੋਨਾ ਮਹਾਮਰੀ ਦੇ ਕੇਸ ਘਟੇ ਹਨ, ਇੱਥੇ ਸੂਬਿਆਂ ਨੂੰ ਸਕੂਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਬਾਅਦ ਹੀ ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਦੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਸੀ। ਗ੍ਰਹਿ ਮੰਤਰਾਲੇ ਵੱਲੋ ਮੰਗਲਵਾਰ ਨੂੰ ਜਾਰੀ ਆਦੇਸ਼ ਅਨੁਸਾਰ ਜਿਨ੍ਹਾਂ ਖੇਤਰਾਂ ‘ਚ ਕੋਰੋਨਾ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ, ਉੱਥੇ 30 ਨਵੰਬਰ ਤਕ ਸਖ਼ਤੀ ਲਾਗੂ ਰਹੇਗੀ।

ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਵਿਚਕਾਰ ਆਮ ਆਦਮੀ ਨੂੰ ਰਾਹਤ ਦਿੰਦੇ ਹੋਏ Unlock 5.0 Guideline ‘ਚ ਮੰਦਰ ਤੇ ਸਿਨੇਮਾਘਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਸਪਸ਼ਟ ਨਿਰਦੇਸ਼ ਦਿੱਤੇ ਗਏ ਸੀ। ਮਾਸਕ ਲਗਾਉਣ ਤੇ ਸਰੀਰਕ ਦੂਰੀ ਖ਼ਾਸ ਧਿਆਨ ਰੱਖਣ ਲਈ ਕਿਹਾ ਗਿਆ। ਸਿਨੇਮਾ ਹਾਲ ‘ਚ ਸੀਮਿਤ ਗਿਣਤੀ ‘ਚ ਦਰਸ਼ਕਾਂ ਦੇ ਪ੍ਰਵੇਸ਼ ਦੀ ਮਨਜ਼ੂਰੀ ਦਿੱਤੀ ਗਈ ਹੈ। ਸੈਨੇਟਾਈਜ਼ਰ ਦਾ ਇਸਤੇਮਾਲ ਵੀ ਜ਼ਰੂਰੀ ਕੀਤਾ ਗਿਆ ਹੈ। ਸਭ ਤੋਂ ਵੱਡਾ ਫੈਸਲਾ ਸਕੂਲ ਖੋਲ੍ਹਣ ਦਾ ਰਿਹਾ ਹੈ। ਹਾਲਾਂਕਿ ਇਸ ਦੇ ਬਾਰੇ ‘ਚ ਆਖਰੀ ਫੈਸਲੇ ਦਾ ਅਧਿਕਾਰ ਸੂਬਿਆਂ ਨੂੰ ਦਿੱਤਾ ਗਿਆ ਹੈ।

ਕੰਪਨੀਆਂ ਦੇ ਪੱਧਰ ‘ਤੇ ਹੋਣ ਵਾਲੇ ‘ਬਿਜ਼ਨੈੱਸ ਟੂ ਬਿਜ਼ਨੈੱਸ ਪ੍ਰਦਰਸ਼ਨੀਆਂ’ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਖਿਡਾਰੀਆਂ ਦੇ ਸਿਖਲਾਈ ਲਈ ਇਸਤੇਮਾਲ ਕੀਤੇ ਜਾ ਰਹੇ ਸਵੀਮਿੰਗ ਪੂਲ ਨੂੰ ਵੀ ਫਿਰ ਤੋਂ ਖੋਲ੍ਹਣ ਦੀ ਮਨਜ਼ੂਰੀ ਹੈ। ਮਨੋਰੰਜਨ ਪਾਰਕਾਂ ਤੇ ਇਸ ਤਹਿਤ ਸਥਾਨਾਂ ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਹੈ। ਸਕੂਲਾਂ ਤੇ ਕੋਚਿੰਗ ਸੰਸਥਾਨਾਂ ਨੂੰ ਫਿਰ ਤੋਂ ਖੋਲ੍ਹਣ ਲਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ 15 ਅਕਤੂਬਰ 2020 ਦੇ ਬਾਅਦ ਯੋਜਨਾਬੱਧ ਤਰੀਕੇ ਨਾਲ ਫੈਸਲਾ ਲੈਣ ਲਈ ਛੋਟ ਦਿੱਤੀ ਗਈ। ਇਹ ਵੀ ਤੈਅ ਹੋਇਆ ਹੈ ਕਿ ਆਨਲਾਈਨ ਡਿਸਟੈਂਸ, ਸਿਖਾਉਣ ਦੀ ਤਰਜ਼ੀਹ ਦਾ ਤਰੀਕਾ ਬਣਿਆ ਰਹੇਗਾ।

Leave a Reply

Your email address will not be published. Required fields are marked *