Kajal Aggarwal ਨੇ ਮੰਗੇਤਰ ਗੌਤਮ ਕਿਚਲੂ ਨਾਲ ਪਹਿਲੀ ਬਾਰ ਸ਼ੇਅਰ ਕੀਤੀਆਂ ਤਸਵੀਰਾਂ, ਤਿੰਨ ਦਿਨਾਂ ਬਾਅਦ ਹੈ ਵਿਆਹ

ਨਵੀਂ ਦਿੱਲੀ, ਜੇਐੱਨਐੱਨ : ਦੱਖਣੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ 30 ਅਕਤੂਬਰ ਨੂੰ Interior Entrepreneur Gautam Kichlu ਨਾਲ ਵਿਆਹ ਕਰਨ ਵਾਲੀ ਹੈ। ਵਿਆਹ ਤੋਂ ਕੁਝ ਦਿਨ ਪਹਿਲਾ ਕਾਜਲ ਨੇ ਮੰਗੇਤਰ ਨਾਲ ਪਹਿਲੀ ਬਾਰ ਫੋਟੋ ਸ਼ੇਅਰ ਕੀਤੀ ਤੇ ਫੈਨਜ਼ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ।
ਗੌਤਮ ਨੇ ਇਸ ਮੌਕੇ ਲਈ ਕਾਲੇ ਰੰਗ ਦਾ ਲੰਬਾ ਕੁੜਤਾ ਤੇ ਪਜਾਮੀ ਤੇ ਕਾਜਲ ਨੇ ਨੀਲੇ ਰੰਗ ਦਾ ਕੁੜਤਾ ਤੇ ਸ਼ਰਾਰਾ ਪਾਇਆ ਹੋਇਆ ਹੈ। ਦੋਵੇਂ ਕਾਫੀ ਖ਼ੁਸ਼ ਦਿਖਾਈ ਦੇ ਰਹੇ ਹਨ। ਕਾਜਲ ਨੇ ਇਨ੍ਹਾਂ ਤਸਵੀਰਾਂ ਨਾਲ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

View this post on Instagram

 

Happy Dussehra from us to you ! @kitchlug #kajgautkitched

A post shared by Kajal Aggarwal (@kajalaggarwalofficial) on

ਕਾਜਲ ਤੇ ਗੌਤਮ ਦਾ ਵਿਆਹ ਮੁੰਬਈ ‘ਚ ਹੋਵੇਗਾ, ਜਿਸ ‘ਚ ਪਰਿਵਾਰ ਤੇ ਕਰੀਬੀ ਰਿਸ਼ਤੇਦਾਰ ਸ਼ਾਮਲ ਹੋਣਗੇ। ਕਾਜਲ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਕਾਜਲ ਨੇ ਦੱਸਿਆ ਕਿ ਮੌਜੂਦਾ ਹਾਲਾਤ ਦੇ ਚੱਲਦੇ ਵਿਆਹ ਦਾ ਸਮਾਗਮ ਨਿੱਜੀ ਤੇ ਛੋਟਾ ਰੱਖਿਆ ਗਿਆ ਹੈ।

Leave a Reply

Your email address will not be published. Required fields are marked *