ਭਗਵਾਨ ਸ਼੍ਰੀਰਾਮ ਦਾ ਪੁਤਲਾ ਫੂਕਣ ਦੇ ਦੋਸ਼ ‘ਚ 4 ਗ੍ਰਿਫ਼ਤਾਰ, ਭੱਦੀ ਸ਼ਬਦਾਵਲੀ ਵਾਲੀ ਵੀਡੀਓ ਵੀ ਜਾਰੀ ਕੀਤੀ

ਅੰਮ੍ਰਿਤਸਰ : ਲੋਪੋਕੇ ਥਾਣੇ ਦੀ ਪੁਲਿਸ ਨੇ ਮਨਾਵਾਲਾ ਪਿੰਡ ‘ਚ ਕੁਝ ਸ਼ਰਾਰਤੀ ਲੋਕਾਂ ਨੂੰ ਭਗਵਾਨ ਸ਼੍ਰੀਰਾਮ ਦਾ ਪੁਤਲਾ ਬਣਾ ਕੇ ਉਸ ਨੂੰ ਸਾਡ਼ਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੰਗਲਵਾਰ ਦੇਰ ਸ਼ਾਮ ਧਾਰਮਿਕ ਭਾਵਨਾਵਾਂ ਭਡ਼ਕਾਉਣ ਦੇ ਦੋਸ਼ ‘ਚ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਨਾਮਜ਼ਦ ਮੁਲਜ਼ਮਾਂ ਦੇ ਨਾਂ ਚੰਦਨ ਸਿੰਘ ਦੇ ਪੁੱਤਰ ਅੰਗਰੇਜ਼ ਸਿੰਘ, ਤਰਲੋਕ ਸਿੰਘ ਦੇ ਪੁੱਤਰ ਅੰਗਰੇਜ਼ ਸਿਘ, ਜਿਤੇਂਦਰ ਸਿੰਘ ਤੇ 10 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਡੀਐੱਸਪੀ ਗੁਰੂ ਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਵੀਡੀਓ ‘ਚ ਦਿਸਣ ਵਾਲੇ ਮੁਲਜ਼ਮਾਂ ਦੀ ਪਛਾਣ ਕਰਵਾਈ ਜਾ ਰਹੀ ਹੈ। ਪੁਲਿਸ ਮੁਤਾਬਿਕ ਮੰਗਲਵਾਰ ਰਾਤ ਸਬ ਇੰਸਪੈਕਟਰ ਹਰਪਾਲ ਸਿੰਘ ਦੇ ਮੋਬਾਈਲ ‘ਤੇ ਇਕ ਨੰਬਰ ਰਾਹੀਂ ਵੀਡੀਓ ਭੇਜੀਗ ਗਈ। ਵੀਡੀਓ ‘ਚ ਕੁਝ ਸ਼ਰਾਰਤੀ ਅਨਸਰ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਫੂਕ ਕੇ ਉਸ ਨੂੰ ਅਗਨੀ ਕੁੰਡ ਦੇ ਹਵਾਲੇ ਕਰ ਰਹੇ ਹਨ।
ਘਟਨਾ ਬਾਰੇ ਪਤਾ ਚੱਲਦਿਆਂ ਹੀ ਹਿੰਦੂ ਸੰਗਠਨਾਂ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਆਲ ਇੰਡੀਆ ਹਿੰਦੂ ਟਕਸਾਲੀ ਦਲ ਦੇ ਆਗੂ ਸੁਨੀਲ ਅਰੋਡ਼ਾ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸਡ਼ਕਾਂ ਜਾਮ ਕਰਨਗੇ।

Leave a Reply

Your email address will not be published. Required fields are marked *