Rare Phenomenon : 31 ਅਕਤੂਬਰ ਨੂੰ ਅਸਮਾਨ ‘ਚ ਨਜ਼ਰ ਆਵੇਗਾ Blue Moon, ਇਸ ਮਹੀਨੇ ਦੂਸਰੀ ਵਾਰ ਦਿਸੇਗਾ ਪੂਰਾ ਚੰਦ
ਜੇਕਰ ਤੁਸੀਂ ਖਗੋਲ ਸ਼ਾਸਤਰ ਤੇ ਪੁਲਾੜ ਨਾਲ ਜੁੜੀਆਂ ਗੱਲਾਂ ‘ਚ ਦਿਲਚਸਪੀ ਰੱਖਦੇ ਹੋ ਤਾਂ ਖੁਸ਼ ਹੋ ਜਾਓ। ਆਉਣ ਵਾਲੇ ਦਿਨਾਂ ‘ਚ ਇਕ ਸ਼ਾਨਦਾਰ ਖਗੋਲੀ ਘਟਨਾ ਹੋਣ ਜਾ ਰਹੀ ਹੈ। ਇਸ ਘਟਨਾ ਦਾ ਨਜ਼ਾਰਾ ਇੰਨਾ ਮੋਹਕ ਤੇ ਰੋਮਾਂਚਕ ਹੋਵੇਗਾ ਕਿ ਹਰ ਕਿਸੇ ਦੀਆਂ ਨਜ਼ਰ ਇਸ ‘ਤੇ ਟਿਕ ਜਾਣਗੀਆਂ। ਅਸਲ ‘ਚ ਇਕ ਦੁਰਲਭ ਘਟਨਾ ਦੇ ਚੱਲਦੇ ਮੋਹਕ ਤੇ ਆਸਮਾਨ ‘ਚ ਨੀਲਾ ਚੰਦ ਭਾਵ ਬਲੂ ਮੂਨ ਦੇਖਣ ਨੂੰ ਮਿਲੇਗਾ। ਇਸ ਸਾਲ ਵੈਸੇ ਵੀ ਹੁਣ ਤਕ Asteroid, ਧੂਮਕੇਤੂ ਜਿਹੀਆਂ ਘਟਨਾਵਾਂ ਹੋਈਆਂ ਹਨ ਤੇ ਇਸ ਕੜੀ ‘ਚ ਇਹ ਨਵੀਂ ਘਟਨਾ ਹੈ। ਨੀਲੇ ਚੰਦ ਦਾ ਇਹ ਖੂਬਸੂਰਤ ਨਜ਼ਾਰਾ 31 ਅਕਤੂਬਰ ਨੂੰ ਦਿਖਾਈ ਦੇਵੇਗਾ। ਆਓ ਤੁਹਾਨੂੰ ਦੱਸਦੇ ਹਾਂ ਤਿ ਆਖਿਰ ਕਿਉਂ ਹੁੰਦਾ ਹੈ ਤੇ ਇਸ ਨੂੰ ਕਿੱਥੇ ਦੇਖਿਆ ਜਾ ਸਕੇਗਾ।
ਦੁਨੀਆ ਭਾਰ ਦੇ ਵਿਗਿਆਨੀਆਂ ਨੂੰ 31 ਅਕਤੂਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅਨੋਖਾ ਨਜ਼ਾਰਾ ਕਈ ਸਾਲਾ ਬਾਅਦ ਦੇਖਣ ਨੂੰ ਮਿਲ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਅੱਜ ਤੋਂ 30 ਸਾਲ ਪਹਿਲਾਂ ਪੂਰੀ ਦੁਨੀਆ ‘ਚ ਇਕ ਸਾਲ ਬਲੂ ਮੂਨ ਦੇਖਿਆ ਗਾ ਸੀ। ਇਸ ਤੋਂ ਪਹਿਲਾਂ ਵੀ ਇਹ ਦੇਖਿਆ ਗਿਆ ਪਰ ਵੱਕ-ਵੱਖ ਥਾਵਾਂ ‘ਤੇ।